ਮਮਦੋਟ, 29 ਮਾਰਚ (ਰਾਜਿੰਦਰ ਸਿੰਘ ਹਾਂਡਾ)-ਇਸ ਸਰਹੱਦੀ ਖੇਤਰ ਵਿਚ ਆਏ ਦਿਨ ਪਾਕਿਸਤਾਨੀ ਤਸਕਰਾਂ ਵਲੋਂ ਡਰੋਨਾਂ ਰਾਹੀਂ ਸੁੱਟੀਆਂ ਜਾ ਰਹੀਆਂ ਹੈਰੋਇਨ ਅਤੇ ਹਥਿਆਰਾਂ ਦੀਆਂ ਖੇਪਾਂ ਤੋਂ ਚਿੰਤਤ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪੈੱ੍ਰਸ ਸਕੱਤਰ ਜਸਵਿੰਦਰ ਸਿੰਘ ਭੁਲੇਰੀਆ , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ, ਰਣਜੀਤ ਸਿੰਘ ਸੋਢੀ ਰਹੀਮੇ ਅਤੇ ਗੁਰਜੰਟ ਸਿੰਘ ਸੰਧੂ ਸਾਹਨਕੇ ਦੀ ਅਗਵਾਈ ਹੇਠ ਵਫ਼ਦ ਨਵੇਂ ਆਏ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਨੂੰ ਮਿਲਿਆ, ਜਿਨ੍ਹਾਂ ਵੱਲੋਂ ਮੰਗ ਪੱਤਰ ਸੌਂਪਦਿਆਂ ਧਿਆਨ ਵਿੱਚ ਲਿਆਂਦਾ ਕਿ ਵੱਡੇ ਨਸ਼ਾ ਤਸਕਰ ਸਰਹੱਦੀ ਖੇਤਰ ਦੇ ਗ਼ਰੀਬ ਲੋਕਾਂ ਨੂੰ ਨਸ਼ਿਆਂ ਨੂੰ ਥੋੜ੍ਹਾ ਬਹੁਤਾ ਲਾਲਚ ਦੇ ਕੇ ਪਾਂਡੀਆਂ ਦੇ ਤੌਰ 'ਤੇ ਵਰਤ ਰਹੇ ਹਨ, ਜਿਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਵੱਡੇ ਨਸ਼ਾਂ ਤਸਕਰਾਂ ਖ਼ਿਲਾਫ਼ ਕਾਰਵਾਈ ਕਰਕੇ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ, ਨਾਲ ਹੀ ਇਲਾਕੇ ਵਿਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਵਾਹਨਾਂ 'ਤੇ ਲੱਗੇ ਵੱਡੇ ਸਪੀਕਰਾਂ ਵਿਚ ਰਿਹਾਇਸ਼ੀ ਖੇਤਰਾਂ ਅਤੇ ਸੜਕਾਂ 'ਤੇ ਉੱਚੀ ਆਵਾਜ਼ ਵਿਚ ਗਾਣੇ ਚਲਾਉਣ ਤੇ ਪਾਬੰਦੀ ਲਗਾਈ ਜਾਵੇ | ਇਸ ਮੌਕੇ ਹੋਰ ਵੀ ਕਿਸਾਨ ਉਨ੍ਹਾਂ ਦੇ ਨਾਲ ਸਨ |