25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਾਰ ਦੇਣ ਦੀ ਨੀਅਤ ਨਾਲ ਦਸਤੀ ਪਿਸਟਲ ਨਾਲ ਕੀਤੇ ਸਿੱਧੇ ਫਾਇਰ

ਅਜੀਤ ਡੈਸਕ 30-03-2026
ਫਿਰੋਜ਼ਪੁਰ, 29 ਮਾਰਚ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਨਾਲ ਸਿੱਧੇ ਫਾਇਰ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ 'ਤੇ ਬੀ.ਐਨ.ਐਸ. ਦੀਆਂ ਵੱਖ ਵੱਖ ਧਰਾਵਾਂ ਅਤੇ 25/27 ਅਸਲਾ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ 22 ਮਾਰਚ ਨੂੰ ਸੁਮਿਤ ਉਰਫ਼ ਸਮੀ ਪੁੱਤਰ ਦੇਸ ਰਾਜ ਵਾਸੀ ਬਸਤੀ ਆਵਾ ਸਾਹਮਣੇ ਜੱਸਾ ਐਮ.ਸੀ. ਫਿਰੋਜ਼ਪੁਰ ਸ਼ਹਿਰ ਰਾਤ ਸਮੇਂ ਆਪਣੇ ਮਾਮੇ ਜੱਸੀ ਵਾਸੀ ਗਾਂਧੀ ਨਗਰ ਫਿਰੋਜ਼ਪੁਰ ਸ਼ਹਿਰ ਦੇ ਘਰ ਤੋਂ ਆਪਣੇ ਘਰ ਆਪਣੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ | ਜਦੋਂ ਉਹ ਸ਼ਾਂਤੀ ਨਗਰ ਵਿੱਕੀ ਸੈਮੂਅਲ ਦੇ ਘਰ ਦੇ ਮੋੜ ਕੋਲ ਪੁੱਜਾ ਤਾਂ ਵਕਤ ਕਰੀਬ 10-30 ਵਜੇ ਰਾਤ ਗੋਰੀ ਉਰਫ਼ ਗੋਰੀ ਮੰਗਲ ਸਮੇਤ ਦੋ ਹੋਰ ਲੜਕਿਆਂ ਨੇ ਕਾਰ ਸਵਿਫ਼ਟ 'ਤੇ ਆ ਕੇ ਉਸ ਨੂੰ ਰੋਕ ਲਿਆ ਅਤੇ ਗੋਰੀ ਉਕਤ ਨੇ ਮੁਸਲਾ ਆਪਣੇ ਦਸਤੀ ਪਿਸਟਲ ਦਾ ਸਿੱਧਾ ਫਾਇਰ ਉਸ ਨੂੰ ਮਾਰ ਦੇਣ ਦੇ ਨੀਅਤ ਨਾਲ ਮਾਰਿਆ | ਜੋ ਉਸ ਦੇ ਖੱਬੇ ਪੱਟ ਦੇ ਪਿਛਲੇ ਪਾਸੇ ਲੱਗਾ ਫਿਰ ਤਿੰਨੋਂ ਜਣੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਸ਼ਿਕਾਇਤ ਕਰਤਾ ਸੁਮਿਤ ਉਰਫ਼ ਸੰਮੀ ਪੁੱਤਰ ਦੇਸ ਰਾਜ ਵਾਸੀ ਬਸਤੀ ਆਵਾ ਸਾਹਮਣੇ ਜੱਸਾ ਐਮਸੀ ਫ਼ਿਰੋਜ਼ਪੁਰ ਸ਼ਹਿਰ ਦੇ ਬਿਆਨਾਂ ਦੇ ਆਧਾਰ 'ਤੇ ਗੋਰੀ ਉਰਫ਼ ਗੋਰੀ ਮੰਗਲ ਪੁੱਤਰ ਮਲੂਕ ਵਾਸੀ ਪੁਰਾਣੀ ਸਬਜ਼ੀ ਮੰਡੀ ਬਗਦਾਦੀ ਗੇਟ ਹਾਲ ਹਾਊਸਿੰਗ ਬੋਰਡ ਕਾਲੋਨੀ ਫਿਰੋਜ਼ਪੁਰ ਸ਼ਹਿਰ, ਆਕਾਸ਼ ਪੁੱਤਰ ਪ੍ਰੀਤਮ ਸਿੰਘ ਵਾਸੀ ਗੁਰੂਹਰਸਹਾਏ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਦੇ ਦੋਸ਼ ਤਹਿਤ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ ਕਿਸਾਨ ਆਗੂਆਂ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਥਾਣਾ ਮੁਖੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।