11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਆਓ ਸਾਰੇ ਮਿਲ ਕੇ ਪਾਣੀਆਂ ਨੂੰ ਸਾਫ਼ ਕਰਨ ਦਾ ਯਤਨ ਕਰੀਏ-ਢਿੱਲੋਂ <br/>

ਅਜੀਤ ਡੈਸਕ 28-03-2026
ਮੱਖੂ, 27 ਮਾਰਚ (ਕੁਲਵਿੰਦਰ ਸਿੰਘ ਸੰਧੂ)-ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਅਤੇ ਸਾਡੇ ਗੁਰੂਆਂ ਵਲੋਂ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਸੀਂ ਸਭ ਨੇ ਮਿਲ ਕੇ ਪੰਜਾਬ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ ਅਤੇ ਇਸ ਨਾਲ ਪੰਜਾਬ ਵਾਸੀਆਂ ਨੂੰ ਪਾਣੀ ਪੀਣ ਨਾਲ ਕਈ ਭਿਅੰਕਰ ਰੋਗ ਲੱਗ ਰਹੇ ਹਨ ਜੇਕਰ ਅਸੀਂ ਸਾਰਿਆਂ ਨੇ ਮਿਲ ਕੇ ਪਾਣੀਆਂ ਦੇ ਮਸਲਿਆਂ 'ਤੇ ਆਵਾਜ਼ ਨਾ ਉਠਾਈ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਅੰਕਰ ਸਾਬਤ ਹੋਏਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਐਗਜੈਕਟਿਵ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਪਾਣੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਪ੍ਰਣ ਲਿਆ ਹੈ ਅਤੇ ਆਓ ਸਾਰੇ ਪੰਜਾਬੀਓ ਮਿਲ ਕੇ ਪੰਜਾਬ ਦੇ ਦਰਿਆਵਾਂ ਵਿਚ ਪੈਣ ਵਾਲੇ ਪ੍ਰਦੂਸ਼ਿਤ ਪਾਣੀ ਅਤੇ ਫ਼ੈਕਟਰੀਆਂ ਵਲੋਂ ਧਰਤੀ ਦੇ ਹੇਠ ਗੰਦਾ ਪਾਣੀ ਪਾਉਣ ਤੋਂ ਰੋਕਣ ਲਈ ਵਿਸ਼ੇਸ਼ ਯਤਨ ਕਰੀਏ ਤਾਂ ਜੋ ਅਸੀਂ ਪੰਜਾਬ ਨੂੰ ਦੁਬਾਰਾ ਉਹ ਪੰਜਾਬ ਬਣਾ ਸਕੀਏ ਜਿੱਥੇ ਸਾਡੇ ਦਾਦੇ ਪੜਦਾਦੇ ਛੱਪੜਾਂ ਵਿਚੋਂ ਵੀ ਪਾਣੀ ਪੀ ਲੈਂਦੇ ਸਨ ਕਿਉਂਕਿ ਉਹ ਪਾਣੀ ਪੀਣ ਯੋਗ ਸੀ ਪਰ ਹੁਣ ਸਾਡੇ ਬੋਰਾਂ ਦੇ ਪਾਣੀ ਵੀ ਸਾਫ ਨਹੀਂ ਰਹੇ |


ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਇਆ ਸਮਾਗਮ <br/> ਅਗਲੀ ਖ਼ਬਰ ਚੈਂਪੀਅਨਸ਼ਿਪ ਇੰਟਰਡਿਸਟਕ ਦੇ ਟਰਾਇਲ 5 ਅਪ੍ਰੈਲ ਨੂੰ - ਹਰਜੀਤ ਸਿੰਘ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।