11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਚੈਂਪੀਅਨਸ਼ਿਪ ਇੰਟਰਡਿਸਟਕ ਦੇ ਟਰਾਇਲ 5 ਅਪ੍ਰੈਲ ਨੂੰ - ਹਰਜੀਤ ਸਿੰਘ ਖ਼ਾਲਸਾ

ਅਜੀਤ ਡੈਸਕ 28-03-2026
ਮੁੱਦਕੀ, 27 ਮਾਰਚ (ਭਾਰਤ ਭੂਸ਼ਨ ਅਗਰਵਾਲ)-ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ 4-19 ਲੜਕਿਆਂ ਚੈਂਪੀਅਨਸ਼ਿਪ ਇੰਟਰਡਿਸਟਕ ਲਈ 5 ਅਪ੍ਰੈਲ 2026 ਦਿਨ ਐਤਵਾਰ ਨੂੰ ਟਰਾਇਲ ਲਏ ਜਾ ਰਹੇ ਹਨ | ਇਹ ਜਾਣਕਾਰੀ ਹਰਜੀਤ ਸਿੰਘ ਖ਼ਾਲਸਾ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੇ ਦਿੰਦਿਆਂ ਦੱਸਿਆ ਕਿ ਇਹ ਟਰਾਇਲ ਸਵੇਰੇ 10 ਵਜੇ ਸੰਤ ਅਮਰਜੀਤ ਸਿੰਘ ਸਪੋਰਟਸ ਸਟੇਡੀਅਮ ਮੁੱਦਕੀ ਦੇ ਫੁੱਟਬਾਲ ਗਰਾਊਾਡ ਵਿਖੇ ਲਏ ਜਾਣਗੇ | ਜਿਸ 'ਚ ਫੁੱਟਬਾਲ ਖੇਡਣ ਦੇ ਚਾਹਵਾਨ ਖਿਡਾਰੀ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਸਟਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਸੰਧੂ, ਮਾਸਟਰ ਛਿੰਦਰਪਾਲ ਸਿੰਘ ਪੀ.ਟੀ. ਅਤੇ ਸ਼ਮਸ਼ੇਰ ਸਿੰਘ ਸ਼ੇਰਾ ਫੁੱਟਬਾਲ ਕੋਚ, ਦਿਲਜੀਤ ਸਿੰਘ ਫੁੱਟਬਾਲ ਅਕੈਡਮੀ, ਗੁਰਸਾਹਿਬ ਸਿੰਘ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ, ਬਿੱਟੂ ਸਿੰਘ ਆਦਿ ਕੋਚ ਟਰਾਇਲ ਲੈਣਗੇ |


ਪਿਛਲੀ ਖ਼ਬਰ ਆਓ ਸਾਰੇ ਮਿਲ ਕੇ ਪਾਣੀਆਂ ਨੂੰ ਸਾਫ਼ ਕਰਨ ਦਾ ਯਤਨ ਕਰੀਏ-ਢਿੱਲੋਂ <br/> ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ 'ਚ ਰਾਸ਼ਟਰੀ ਵੈਬੀਨਾਰ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।