11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਿਵ ਨਰਾਇਣ ਕਮੇਟੀ ਵਲੋਂ ਸ੍ਰੀ ਹਨੂੰਮਾਨ ਸ਼ੋਭਾ ਯਾਤਰਾ ਦਾ ਸਵਾਗਤ <br/>

ਅਜੀਤ ਡੈਸਕ 28-03-2026
ਫਿਰੋਜ਼ਪੁਰ, 27 ਮਾਰਚ (ਰਾਕੇਸ਼ ਚਾਵਲਾ)-ਸ੍ਰੀ ਸ੍ਰੀ 108 ਸ਼ਿਵ ਨਰਾਇਣ ਮੰਦਰ ਕਮੇਟੀ ਫਿਰੋਜ਼ਪੁਰ ਛਾਉਣੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਸੰਘ ਫਿਰੋਜ਼ਪੁਰ ਦੁਆਰਾ ਕੱਢੀ ਸ੍ਰੀ ਹਨੂੰਮਾਨ ਜਨਮ ਉਤਸਵ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ ਵਿਚ ਭਾਗ ਲੈਣ ਵਾਲੇ ਸ਼ਰਧਾਲੂਆਂ ਦੀ ਠੰਢੇ ਮਿੱਠੇ ਜਲ ਨਾਲ ਸੇਵਾ ਕੀਤੀ ਗਈ | ਇਸ ਮੌਕੇ 'ਤੇ ਮੰਦਰ ਕਮੇਟੀ ਪ੍ਰਧਾਨ ਵਕੀਲ ਠਾਕੁਰ ਵਿਕਰਮ ਸਿੰਘ, ਸਕੱਤਰ ਅਸ਼ੋਕ ਕੁਮਾਰ, ਸੰਯੁਕਤ ਸਕੱਤਰ ਰਜਿੰਦਰ ਕੁਮਾਰ, ਖ਼ਜ਼ਾਨਚੀ ਬਲਵੰਤ ਸਿੰਘ ਠਾਕੁਰ ਅਤੇ ਕਮੇਟੀ ਮੈਂਬਰ ਰਮੇਸ਼ ਕੁਮਾਰ, ਸੁਮੀਤ ਕੁਮਾਰ, ਨਰੇਸ਼ ਠਾਕੁਰ, ਅਸ਼ੋਕ ਕੁਮਾਰ, ਅਰੁਣ ਸ਼ਰਮਾ, ਬੰਟੀ ਕੁਮਾਰ, ਦਲੀਪ ਮਹੰਤ ਨੇ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਕੇ ਪ੍ਰਭੂ ਦਾ ਗੁਣਗਾਨ ਕੀਤਾ |

ਪਿਛਲੀ ਖ਼ਬਰ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀਆਂ ਦਾ ਸਾਮਾਨ ਵਾਪਸ ਕਰਕੇ ਸਮਾਜਿਕ ਕਰਤੱਵ ਨਿਭਾਇਆ <br/> ਅਗਲੀ ਖ਼ਬਰ 3 ਗਰਾਮ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।