08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਾਡਲ ਟਾਊਨ ਨਿਵਾਸੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ

ਅਜੀਤ ਡੈਸਕ 01-02-2026
ਜ਼ੀਰਾ, 31 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਝੱਤਰਾ ਰੋਡ 'ਤੇ ਸਥਿਤ ਮਾਡਲ ਟਾਊਨ ਕਾਲੋਨੀ ਦੇ ਵਸਨੀਕ ਨਗਰ ਕੌਂਸਲ ਜ਼ੀਰਾ ਵਲੋਂ ਦਿੱਤੀਆਂ ਜਾਂਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ | ਇਸ ਸੰਬੰਧੀ ਯੋਗੇਸ਼ ਬਾਂਸਲ, ਸ਼ਿਵ ਸਿਆਲ, ਸਨੀ ਬਾਂਸਲ, ਰਮਨ ਬੱਤਰਾ, ਅਸ਼ੋਕ ਝੱਟਾ, ਜਿੰਮੀ ਝੱਟਾ, ਨਿਰਮਲ ਸਿੰਘ, ਜਗਰੂਪ ਸਿੰਘ, ਕੈਪਟਨ ਪਰਮਜੀਤ ਸਿੰਘ, ਨਿਸ਼ਾਨ ਸਿੰਘ ਨੇ ਦੱਸਿਆ ਕਿ ਗਲੀ ਨੰਬਰ 1 ਤੇ 2 ਖਸਤਾ ਹਾਲਤ 'ਚ ਹਨ, ਜੋ ਹੁਣ ਤੱਕ ਪੱਕੀਆਂ ਨਹੀਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਮਹੱਲੇ 'ਚ ਇਕ ਵੀ ਸਟਰੀਟ ਲਾਈਟ ਨਹੀਂ ਲਗਾਈ ਗਈ, ਜੋ ਇੱਕਾ ਦੁੱਕਾ ਹਨ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਹਨ ਤੇ ਰਾਤ ਹੁੰਦਿਆਂ ਹੀ ਕਾਲੋਨੀ ਵਿਚ ਹਨੇਰਾ ਪਸਰ ਜਾਂਦਾ ਹੈ | ਸੀਵਰੇਜ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਲੋਨੀ ਦਾ ਸੀਵਰੇਜ ਹਮੇਸ਼ਾ ਜਾਮ ਹੀ ਰਹਿੰਦਾ ਹੈ ਅਤੇ ਓਵਰਫਲੋਅ ਹੋ ਕੇ ਗੰਦਾ ਪਾਣੀ ਗਲੀਆਂ ਵਿਚ ਆ ਜਾਂਦਾ ਹੈ | ਜਿਸ ਨਾਲ ਗੰਭੀਰ ਬਿਮਾਰੀਆਂ ਦੇ ਪੈਦਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਗਲੀ ਦੇ ਗੇਟ ਅੱਗੋਂ ਲੰਘਦੀ ਜ਼ੀਰਾ ਮੋਗਾ ਰੋਡ ਬੇਹੱਦ ਖ਼ਰਾਬ ਹਾਲਤ ਵਿਚ ਹੈ, ਜਿਥੇ ਕਾਲੋਨੀ ਦੇ ਵਸਨੀਕਾਂ ਨੂੰ ਐਂਟਰ ਕਰਨਾ ਮੁਸ਼ਕਿਲ ਹੈ | ਜਦ ਕਿ ਇਸ ਸਮੱਸਿਆ ਸੰਬੰਧੀ ਵਾਰ ਵਾਰ ਨਗਰ ਕੌਂਸਲ ਜ਼ੀਰਾ ਦੇ ਧਿਆਨ 'ਚ ਵੀ ਲਿਆਂਦਾ ਗਿਆ ਹੈ ਪਰ ਸਮੱਸਿਆ ਦਾ ਕੋਈ ਵੀ ਸਾਰਥਿਕ ਹੱਲ ਨਹੀਂ ਨਿਕਲਿਆ | ਉਨ੍ਹਾਂ ਚਿਤਾਵਨੀ ਭਰੀ ਲਹਿਜ਼ੇ ਵਿਚ ਕਿਹਾ ਕਿ ਮਜਬੂਰ ਹੋ ਕੇ ਕਾਲੋਨੀ ਦੇ ਵਸਨੀਕਾਂ ਵਲੋਂ ਐਤਵਾਰ ਨੂੰ ਜ਼ੀਰਾ ਝੱਤਰਾ ਰੋਡ ਸੜਕ 'ਤੇ ਜਾਮ ਲਗਾਇਆ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਤੇ ਨਗਰ ਕੌਂਸਲ ਚੋਣਾਂ ਵਿਚ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ | ਇਸ ਸੰਬੰਧੀ ਨਗਰ ਕੌਂਸਲ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਕਿਹਾ ਕਿ ਕੱਚੀਆਂ ਗਲੀਆਂ ਨੂੰ ਜਲਦੀ ਪੱਕਿਆ ਕਰਕੇ ਬਾਕੀ ਮੁਸ਼ਕਿਲਾਂ ਦਾ ਵੀ ਹੱਲ ਕੀਤਾ ਜਾਵੇਗਾ | ਝੱਤਰਾ ਰੋਡ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 13 ਕਿੱਲੋਮੀਟਰ ਸੜਕ ਦਾ ਟੈਂਡਰ ਪਾਸ ਹੋ ਚੁੱਕਾ ਹੈ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ |
ਪਿਛਲੀ ਖ਼ਬਰ ਰਮਿੰਦਰ ਸਿੰਘ ਆਂਵਲਾ ਨੇ ਕਈ ਪਰਿਵਾਰਾਂ ਨੂੰ ਕੀਤਾ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਡਾ. ਫ਼ਰਮਾਨ ਨੇ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਦੀ ਕੀਤੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।