08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਡਾ. ਫ਼ਰਮਾਨ ਨੇ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਦੀ ਕੀਤੀ ਸ਼ਲਾਘਾ

ਅਜੀਤ ਡੈਸਕ 01-02-2026
ਫਿਰੋਜ਼ਪੁਰ, 31 ਜਨਵਰੀ (ਸੁਖਵਿੰਦਰ ਸਿੰਘ)-ਸੂਬਾ ਸਕੱਤਰ ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਡਾ. ਅਰਮਿੰਦਰ ਸਿੰਘ ਫ਼ਰਮਾਨ ਨੇ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਖੇਤਰ ਅੰਦਰ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ | ਉਨ੍ਹਾਂ ਕਿਹਾ ਕਿ ਚੋਰੀ ਚੋਰੀਆਂ ਦੀਆਂ ਵੱਧ ਰਹੀ ਗਿਣਤੀ ਕਾਰਨ ਆਮ ਲੋਕਾਂ 'ਚ ਡਰ ਤੇ ਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ | ਡਾ. ਫ਼ਰਮਾਨ ਨੇ ਜ਼ਿਲ੍ਹਾ ਪੁਲਿਸ ਮੁਖੀ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਵਲੋਂ ਅਮਨ ਕਾਨੂੰਨ ਬਣਾਈ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਸ. ਐਸ. ਪੀ. ਪੱਧਰ 'ਤੇ ਨਿਗਰਾਨੀ ਅਤੇ ਦਿਸ਼ਾ ਨਿਰਦੇਸ਼ ਸਹੀ ਹਨ, ਪਰ ਸ਼ਹਿਰੇ ਸ਼ਹਿਰ ਤੇ ਛਾਉਣੀ 'ਚ ਤਾਇਨਾਤ ਕੁਝ ਪੁਲਿਸ ਅਧਿਕਾਰੀਆਂ ਦੇ ਕਾਰਜਕਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਰਾਤਰੀ ਗਸ਼ਤ ਤੇ ਨਫ਼ਰੀ 'ਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਚੋਰਾਂ ਦੇ ਮਨ 'ਚ ਪੁਲਿਸ ਦਾ ਡਰ ਪੈਦਾ ਹੋ ਸਕੇ |
ਪਿਛਲੀ ਖ਼ਬਰ ਮਾਡਲ ਟਾਊਨ ਨਿਵਾਸੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।