08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮਸ੍ਰੀ ਸਨਮਾਨ ਮਿਲਣ 'ਤੇ ਗਿਆਨ ਜੋਤੀ ਸਕੂਲ 'ਚ ਖ਼ੁਸ਼ੀ ਦਾ ਮਾਹੌਲ

ਅਜੀਤ ਡੈਸਕ 31-01-2026
ਤਲਵੰਡੀ ਭਾਈ, 30 ਜਨਵਰੀ (ਰਵਿੰਦਰ ਸਿੰਘ ਬਜਾਜ)-ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਗਣਤੰਤਰ ਦਿਵਸ ਮੌਕੇ ਦੇਸ਼ ਦੇ ਉੱਚ ਸਿਵਲ ਸਨਮਾਨਾਂ 'ਚੋਂ ਇਕ ਪਦਮਸ੍ਰੀ ਨਾਲ ਸਨਮਾਨਿਤ ਕੀਤਾ | ਇਹ ਮਾਣਯੋਗ ਪਲ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਲਈ ਬਹੁਤ ਹੀ ਗੌਰਵਪੂਰਨ ਹੈ ਕਿਉਂਕਿ ਹਰਮਨਪ੍ਰੀਤ ਕੌਰ ਇਸ ਸਕੂਲ ਦੀ ਪੁਰਾਣੀ ਵਿਦਿਆਰਥਣ ਰਹੀ ਹੈ | ਉਨ੍ਹਾਂ ਨੇ ਆਪਣੀ ਕਿ੍ਕਟ ਯਾਤਰਾ ਦੀ ਸ਼ੁਰੂਆਤ ਇਸ ਸਕੂਲ ਤੋਂ ਕੀਤੀ ਸੀ | ਉਨ੍ਹਾਂ ਨੂੰ ਕਿ੍ਕਟ ਦੀਆਂ ਬੁਨਿਆਦੀਆਂ ਤਾਲੀਮਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਹਿਲੇ ਕੋਚ ਕਮਲਦੀਸ਼ਪਾਲ ਸਿੰਘ ਸੋਢੀ ਵਲੋਂ ਦਿੱਤੀਆਂ ਗਈਆਂ | ਬਾਅਦ ਵਿਚ ਉਨ੍ਹਾਂ ਦੀ ਕਾਬਲੀਅਤ ਨੂੰ ਨਿਖਾਰਨ ਵਿਚ ਉਨ੍ਹਾਂ ਦੇ ਟਰੇਨਰ ਯਾਦਵਿੰਦਰ ਸਿੰਘ ਸੋਢੀ ਦਾ ਮਹੱਤਵਪੂਰਨ ਯੋਗਦਾਨ ਰਿਹਾ | ਹਰਮਨਪ੍ਰੀਤ ਕੌਰ ਨੂੰ ਪਦਮਸ੍ਰੀ ਮਿਲਣ ਦੀ ਖ਼ੁਸ਼ਖ਼ਬਰੀ ਨਾਲ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਇਸ ਮੌਕੇ ਸਕੂਲ 'ਚ ਮਿਠਾਈਆਂ ਵੰਡੀਆਂ ਗਈਆਂ ਤੇ ਵਿਦਿਆਰਥੀਆਂ ਨੇ ਆਪਣੀ ਸਾਬਕਾ ਵਿਦਿਆਰਥਣ ਦੀ ਕਾਮਯਾਬੀ 'ਤੇ ਖ਼ੁਸ਼ੀ ਜਤਾਈ | ਸਕੂਲ ਦੇ ਪਿ੍ੰਸੀਪਲ ਵਿਜੈ ਸਕਲਾਨੀ ਨੇ ਹਰਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਕੂਲ ਦੇ ਹਰ ਵਿਦਿਆਰਥੀ ਲਈ ਪੇ੍ਰਰਨਾ ਦਾ ਸਰੋਤ ਹੈ |
ਪਿਛਲੀ ਖ਼ਬਰ ਕੋਹੜ ਰੋਗ ਦੇ ਪੂਰਨ ਖ਼ਾਤਮੇ ਲਈ ਸਿਵਲ ਸਰਜਨ ਦਫ਼ਤਰ 'ਚ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਅੱਜ ਤੋਂ ਜ਼ਿਲ੍ਹੇ ਭਰ 'ਚ 15 ਥਾਵਾਂ 'ਤੇ ਲੱਗਣਗੇ ਮੁਫ਼ਤ ਆਯੁਸ਼ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।