08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅੱਜ ਤੋਂ ਜ਼ਿਲ੍ਹੇ ਭਰ 'ਚ 15 ਥਾਵਾਂ 'ਤੇ ਲੱਗਣਗੇ ਮੁਫ਼ਤ ਆਯੁਸ਼ ਮੈਡੀਕਲ ਕੈਂਪ

ਅਜੀਤ ਡੈਸਕ 31-01-2026
ਫ਼ਿਰੋਜ਼ਪੁਰ, 30 ਜਨਵਰੀ (ਗੁਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਲੋਕਾਂ ਨੂੰ ਆਯੁਰਵੇਦ ਅਧੀਨ ਬਿਹਤਰ ਤੇ ਸੁਗਮ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 15 ਮੁਫ਼ਤ ਆਯੁਸ਼ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਡਾਇਰੈਕਟਰ ਆਫ਼ ਆਯੁਰਵੇਦ ਡਾ. ਰਮਨ ਖੰਨਾ, ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ 31 ਜਨਵਰੀ ਤੋਂ 22 ਫਰਵਰੀ ਤੱਕ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਲਗਾਏ ਜਾ ਰਹੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਆਯੁਸ਼ ਮੈਡੀਕਲ ਕੈਂਪ ਹਰ ਰੋਜ਼ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਿਤ ਸਥਾਨਾਂ 'ਤੇ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 31 ਜਨਵਰੀ ਨੂੰ ਅੰਦਰਲਾ ਗੁਰਦੁਆਰਾ, ਪਿੰਡ ਧੰਨਾ ਸ਼ਹੀਦ ਵਿਚ ਲੱਗੇਗਾ | ਇਸ ਤੋਂ ਇਲਾਵਾ 3 ਫਰਵਰੀ ਨੂੰ ਸੀ. ਐੱਚ. ਸੀ. ਮੱਖੂ, 4 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਟਿੱਬੀ ਕਲਾਂ, 5 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ, 6 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਕੱਸੋਆਣਾ, 7 ਫਰਵਰੀ ਨੂੰ ਗੁਰਦੁਆਰਾ ਸਾਹਿਬ ਚਾਹ ਬੇਰੀਆਂ ਜ਼ੀਰਾ, 9 ਫਰਵਰੀ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਖਾਈ ਫੇਮੇ ਕੀ, 10 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਿੰਡ ਮੁੱਦਕੀ, 11 ਫਰਵਰੀ ਨੂੰ ਪਿੰਡ ਮੱਲਵਾਲ, 12 ਫਰਵਰੀ ਨੂੰ ਏ. ਏ. ਕੇ. ਚੁਗੱਤੇ ਵਾਲਾ, 13 ਫਰਵਰੀ ਨੂੰ ਪਿੰਡ ਬੱਧਨੀ ਜੈਮਲ ਸਿੰਘ, 14 ਫਰਵਰੀ ਨੂੰ ਪਿੰਡ ਯਾਰੇਸ਼ਾਹ ਵਾਲਾ, 16 ਫਰਵਰੀ ਨੂੰ ਬਾਬਾ ਰਾਮ ਲਾਲ ਗੁਰਦੁਆਰਾ ਸਾਹਿਬ ਆਰਿਫ਼ ਕੇ, 19 ਫਰਵਰੀ ਨੂੰ ਬਾਬਾ ਜੀਵਨ ਸਿੰਘ ਧਰਮਸ਼ਾਲਾ ਪਿੰਡ ਭੜਾਣਾ ਤੇ ਆਖ਼ਰੀ ਕੈਂਪ 22 ਫਰਵਰੀ ਨੂੰ ਭਾਈ ਮਰਦਾਨਾ ਯਾਦਗਾਰੀ ਹਾਲ, ਨੇੜੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਚ ਲਗਾਇਆ ਜਾਵੇਗਾ | ਡਾ. ਰੂਪਿੰਦਰਦੀਪ ਕੌਰ ਗਿੱਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਫ਼ਤ ਆਯੁਸ਼ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੀ ਸਿਹਤ ਦੀ ਸੰਭਾਲ ਯਕੀਨੀ ਬਣਾਉਣ |
ਪਿਛਲੀ ਖ਼ਬਰ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮਸ੍ਰੀ ਸਨਮਾਨ ਮਿਲਣ 'ਤੇ ਗਿਆਨ ਜੋਤੀ ਸਕੂਲ 'ਚ ਖ਼ੁਸ਼ੀ ਦ... ਅਗਲੀ ਖ਼ਬਰ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।