ਮੱਖੂ, 21 ਜਨਵਰੀ (ਵਰਿੰਦਰ ਮਨਚੰਦਾ)-ਥਾਣਾ ਮੱਖੂ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਲਖਵੀਰ ਸਿੰਘ ਅਨੁਸਾਰ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਵੱਲ ਰਵਾਨਾ ਸੀ ਤਾਂ ਗਸ਼ਤ ਕਰਦੀ ਹੋਈ, ਜਦ ਪੁਲਿਸ ਪਾਰਟੀ ਲੋਹੀਆ ਪੋਸਟ 'ਤੇ ਪੁੱਜੀ ਤਾਂ 2 ਸ਼ੱਕੀ ਨੌਜਵਾਨ ਖੜੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 1 ਪਿਸਤੌਲ ਨਾਜਾਇਜ਼ ਦੇਸੀ ਸਮੇਤ ਮੈਗਜ਼ੀਨ 2 ਰੌਂਦ ਜਿੰਦਾ ਬਰਾਮਦ ਕੀਤੇ ਗਏ | ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੁਰਪਿੰਦਰ ਸਿੰਘ ਵਾਸੀ ਝੰਡਾ ਬੱਗਾ ਨਵਾਂ ਥਾਣਾ ਮੱਖੂ, ਵਰਿੰਦਰ ਸਿੰਘ ਉਰਫ਼ ਵਿੰਦਾ ਵਾਸੀ ਮੱਖੂ ਵਜੋਂ ਹੋਈ, ਖ਼ਿਲਾਫ਼ ਥਾਣਾ ਮੱਖੂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ |