ਗੁਰੂਹਰਸਹਾਏ, 21 ਜਨਵਰੀ(ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਦੀ ਪੱਤੀ ਸੁੱਧ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜਿੱਥੇ ਪਿੰਡ ਵਾਸੀ ਅਤੇ ਹੋਰ ਸੰਗਤਾਂ ਸੇਵਾ ਕਰ ਰਹੀਆਂ ਹਨ ਉੱਥੇ ਹੀ ਪਿੰਡ ਵਾਸੀ ਗੁਰਦਾਸਜੀਤ ਸਿੰਘ ਸੰਧੂ ਆਸਟੇ੍ਰਲੀਆ ਨੇ ਇਸ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ 51000 ਦੀ ਰਾਸ਼ੀ ਭੇਟ ਕੀਤੀ ਹੈ | ਗੁਰਦਾਸਜੀਤ ਸਿੰਘ ਸੰਧੂ ਜੋ ਕੇ ਆਸਟਰੇਲੀਆ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਹੁਣ ਉਹ ਪਿੰਡ ਕੋਹਰ ਸਿੰਘ ਵਾਲਾ ਵਿਖੇ ਆਏ ਸਨ ਜਿੱਥੇ ਉਹਨਾਂ ਨੇ ਆਪਣੀ ਸੇਵਾ ਵਜੋਂ ਇਹ ਰਾਸ਼ੀ ਗੁਰਦੁਆਰਾ ਦੀ ਕਮੇਟੀ ਨੂੰ ਭੇਟ ਕੀਤੀ | ਗੁਰਦੁਆਰਾ ਕਮੇਟੀ ਨੇ ਗੁਰਦਾਸਜੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਵੀ ਕਈ ਹੋਰ ਦਾਨੀ ਸੱਜਣਾਂ ਵਲੋਂ ਨਗਦ ਰਾਸ਼ੀ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਗਈ ਹੈ |