ਫ਼ਿਰੋਜ਼ਪੁਰ, 20 ਜਨਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਅਵਸਰ 'ਤੇ ਸ਼ਰਧਾਲੂਆਂ ਦੀ ਸਹੂਲਤ ਲਈ ਅੰਮਿ੍ਤਸਰ ਤੋਂ ਚਰਲਪੱਲੀ (ਹੈਦਰਾਬਾਦ ਸਿਟੀ) ਦੇ ਵਿਚਕਾਰ ਵਿਸ਼ੇਸ਼ ਰਾਖਵੀਂਆਂ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ | ਰਾਖਵੀਂ ਸਪੈਸ਼ਲ ਟਰੇਨ 04642 ਅੰਮਿ੍ਤਸਰ ਤੋਂ ਚਰਲਪੱਲੀ (ਹੈਦਰਾਬਾਦ ਸਿਟੀ) ਲਈ ਮਿਤੀ 23.01.2026 ਤੇ 24.01.2026 ਨੂੰ ਅੰਮਿ੍ਤਸਰ ਤੋਂ ਸਵੇਰੇ 03.35 ਵਜੇ ਰਵਾਨਾ ਹੋ ਕੇ 47 ਘੰਟੇ 55 ਮਿੰਟ ਬਾਅਦ ਸਵੇਰੇ 03.30 ਵਜੇ ਚਰਲਪੱਲੀ (ਹੈਦਰਾਬਾਦ ਸਿਟੀ) ਪਹੁੰਚੇਗੀ | ਵਾਪਸੀ ਦੀ ਦਿਸ਼ਾ 'ਚ ਇਹ ਰਾਖਵੀਂ ਸਪੈਸ਼ਲ ਟਰੇਨ 04641 ਚਰਲਪੱਲੀ (ਹੈਦਰਾਬਾਦ ਸਿਟੀ) ਤੋਂ ਅੰਮਿ੍ਤਸਰ ਲਈ ਮਿਤੀ 25.01.2026 ਅਤੇ 26.01.2026 ਨੂੰ ਚੱਲੇਗੀ | ਇਹ ਰਾਖਵੀਂ ਸਪੈਸ਼ਲ ਟਰੇਨ 04641 ਚਰਲਪੱਲੀ (ਹੈਦਰਾਬਾਦ ਸਿਟੀ) ਤੋਂ ਦੁਪਹਿਰ 15.40 ਵਜੇ ਰਵਾਨਾ ਹੋ ਕੇ 47 ਘੰਟੇ 30 ਮਿੰਟ ਬਾਅਦ ਦੁਪਹਿਰ 15.10 ਵਜੇ ਅੰਮਿ੍ਤਸਰ ਪਹੁੰਚੇਗੀ | ਇਹ ਰਾਖਵੀਂ ਸਪੈਸ਼ਲ ਰੇਲਗੱਡੀ ਦੋਵਾਂ ਦਿਸ਼ਾਵਾਂ 'ਚ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਫ਼ਦਰ ਜੰਗ, ਆਗਰਾ ਕੈਂਟ, ਵੀਰਾਂਗਣਾ ਲਕਸ਼ਮੀ ਬਾਈ ਝਾਂਸੀ, ਬੀਨਾ, ਭੋਪਾਲ, ਇਟਾਰਸੀ, ਖੰਡਵਾ, ਭੁਸਾਵਲ, ਜਲਗਾਉਂ, ਮਨਮਾੜ, ਛਤਰਪਤੀ ਸੰਭਾਜੀਨਗਰ, ਜਾਲ਼ਨਾ, ਪਰਭਣੀ, ਪੂਰਨਾ, ਹਜ਼ੂਰ ਸਾਹਿਬ ਨਾਂਦੇੜ, ਬਸਰ, ਨਿਜ਼ਾਮਾਬਾਦ, ਕਾਮਰੇਡੀ ਤੇ ਬੋਲਾ ਰੂਮ ਸਟੇਸ਼ਨਾਂ 'ਤੇ ਰੁਕੇਗੀ |