28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹੱਬਾਨ ਅਤੇ ਮੋਮਿਨ ਨੇ ਅੰਤਰ-ਜ਼ਿਲ੍ਹਾ ਕੁਸ਼ਤੀ ਵਿਚ ਮਾਰੀਆਂ ਮੱਲਾਂ

ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਦੇ ਅੰਡਰ-11 ਬੱਚਿਆਂ ਨੇ ਭਾਗ ਲਿਆ।

ਸੇਰਪੁਰ ਵਿਖੇ ਹਜ਼ੂਰ ਸਾਹਿਬ ਤੋਂ ਪਹੁੰਚੀ ਸੰਗਤ ਦਾ ਸਨਮਾਨ ਕਰਦੀਆਂ ਸੰਗਤਾਂ। ਤਸਵੀਰ : ਮੇਘ ਰਾਜ ਜੋਸ਼ੀ 28-11-2026
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਦੇ ਅੰਡਰ-11 ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰਾਜਿੰਦਰ ਨਗਰ ਵਲੋਂ ਮੁਹੰਮਦ ਹੱਬਾਨ ਪੁੱਤਰ ਪਹਿਲਵਾਨ ਮੁਹੰਮਦ ਅਰਸ਼ਦ ਅਤੇ ਇਸਲਾਮੀਆ ਸਕੂਲ ਬ੍ਰਾਂਚ ਨੰਬਰ 5 ਵਲੋਂ ਮੁਹੰਮਦ ਮੋਮਿਨ ਪੁੱਤਰ ਪਹਿਲਵਾਨ ਸ਼ੇਰ ਮੁਹੰਮਦ ਨੇ ਭਾਗ ਲਿਆ। ਜ਼ਿਲ੍ਹਾ ਮਲੇਰਕੋਟਲਾ ਦੇ ਕੁਸ਼ਤੀ ਮੁਕਾਬਲਿਆਂ ‘ਚੋਂ ਜਿੱਤ ਪ੍ਰਾਪਤ ਕਰਨ ਉਪਰੰਤ ਦੋਵਾਂ ਨੇ ਅੰਤਰ-ਜ਼ਿਲ੍ਹਾ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿਰੋਧੀਆਂ ਨੂੰ ਮਾਤ ਦਿੱਤੀ। ਮੁਹੰਮਦ ਹੱਬਾਨ ਨੇ 30 ਕਿੱਲੋਗ੍ਰਾਮ ਵਜ਼ਨ ਦੀ ਕੁਸ਼ਤੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਮੁਹੰਮਦ ਮੋਮਿਨ ਨੇ 28 ਕਿਲੋਗ੍ਰਾਮ ਕੁਸ਼ਤੀ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੂੰ ਹਰਾਉਂਦਿਆਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਮਗ਼ਾ ਜਿੱਤਿਆ। ਦੋਵਾਂ ਖਿਡਾਰੀਆਂ ਦੇ ਮਲੇਰਕੋਟਲਾ ਪਹੁੰਚਣ ‘ਤੇ ਪਰਿਵਾਰ ਅਤੇ ਸਕੂਲ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਰਾਜਿੰਦਰ ਨਗਰ ਸ੍ਰੀਮਤੀ ਅਨੀਸ਼ ਅਖ਼ਤਰ ਨੇ ਦੱਸਿਆ ਕਿ ਇਹ ਬੱਚਿਆਂ ਦੀ ਅਣਥੱਕ ਅਤੇ ਲਗਾਤਾਰ ਮਿਹਨਤ ਦਾ ਨਤੀਜਾ ਹੈ। ਸ੍ਰੀ ਮੁਸੱਰਤ ਅਲੀ, ਮੁਖੀ ਇਸਲਾਮੀਆ ਸਕੂਲ ਬ੍ਰਾਂਚ 5 ਨੇ ਵੀ ਬੱਚਿਆਂ ਦੀ ਕਾਰਗੁਜ਼ਾਰੀ ‘ਤੇ ਖ਼ੁਸ਼ੀ ਅਤੇ ਮਾਣ ਜਤਾਇਆ। ਸਕੂਲ ਖੇਡ ਇੰਚਾਰਜ ਅਤੇ ਕੁਸ਼ਤੀ ਟੀਮ ਇੰਚਾਰਜ ਗੁਲਰੇਜ਼ ਆਬਿਦ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਮੁਹੰਮਦ ਹੱਬਾਨ ਪਹਿਲਾਂ ਵੀ ਦੋ ਵਾਰ ਅੰਤਰ-ਜ਼ਿਲ੍ਹਾ ਖੇਡਾਂ ਵਿਚ ਚੈਂਪੀਅਨ ਰਹਿ ਚੁੱਕਾ ਹੈ। ਉਸ ਨੇ 2024-25 ਅਤੇ 2025-26 ਵਿਚ ਲਗਾਤਾਰ ਕੁਸ਼ਤੀ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਰਾਜਿੰਦਰ ਨਗਰ ਸਕੂਲ ਅਤੇ ਮਲੇਰਕੋਟਲਾ ਜ਼ਿਲ੍ਹੇ ਲਈ ਚਾਂਦੀ ਦੇ ਤਮਗ਼ੇ ਪ੍ਰਾਪਤ ਕੀਤੇ ਸਨ। ਦੋਵਾਂ ਖਿਡਾਰੀਆਂ ਦੇ ਕੁਸ਼ਤੀ ਕੋਚ ਮੁਹੰਮਦ ਜ਼ਾਹਿਦ (ਕੋਚ, ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਲੇਰਕੋਟਲਾ) ਨੇ ਦੱਸਿਆ ਕਿ ਦੋਵੇਂ ਨੰਨ੍ਹੇ ਪਹਿਲਵਾਨ ਬਹੁਤ ਜ਼ਿਆਦਾ ਮਿਹਨਤੀ ਹਨ। ਦੋਵਾਂ ਵਿਚ ਹੀ ਇਕ ਦਿਨ ਵੱਡੇ ਪੱਧਰ ‘ਤੇ ਤਰੱਕੀ ਕਰਕੇ ਮੱਲ੍ਹਾਂ ਮਾਰਨ ਦੀ ਸਮਰੱਥਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਰੇਸ਼ ਕੁਮਾਰ, ਬੀ.ਪੀ.ਈ.ਓ. ਸ. ਸੋਹਣ ਸਿੰਘ ਅਤੇ ਮੁਹੰਮਦ ਹਬੀਬ ਬਾਕਸਿੰਗ ਕੋਚ ਵਲੋਂ ਦੋਵਾਂ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰ ਅਤੇ ਸਕੂਲ ਸਟਾਫ਼ ਨੂੰ ਵਧਾਈ ਸੰਦੇਸ਼ ਭੇਜੇ ਗਏ।
ਪਿਛਲੀ ਖ਼ਬਰ ਸੁਰਿੰਦਰ ਲਾਂਬਾ ਨੇ ਦੂਜੀ ਵਾਰ ਸੰਭਾਲ਼ਿਆ ਸੰਗਰੂਰ ਦੇ ਪੁਲਿਸ ਮੁਖੀ ਦਾ ਅਹੁਦਾ ਅਗਲੀ ਖ਼ਬਰ ਵਫ਼ਦ ਨੇ ਐੱਸ.ਡੀ.ਐੱਮ. ਭੁੱਲਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।