28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੋਗਾ ਰੈਲੀ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜ਼ਿਕਰ ਨਾ ਕਰਨਾ ‘ਆਪ’ ਦੀ ਨਾਕਾਮੀ ਦਾ ਪੱਕਾ ਸਬੂਤ- ਪਵਨ ਗੋਇਲ ਸੂਬਾ ਮੀਤ ਪ੍ਰਧਾਨ

ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜੈ ਜਵਾਨ, ਜੈ ਕਿਸਾਨ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਪਵਨ ਗੋਇਲ ਨੇ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੋਗਾ ਵਿਖੇ ਹੋਈ ਕੱਲ੍ਹ 26 ਨਵੰਬਰ ਦੀ ਰੈਲੀ ਵਿਚ ਸਾਰੇ ਬੁਲਾਰਿਆਂ ਨੇ ਆਪਣੀ ਪਾਰਟੀ ਦਿਆਂ ਪ੍ਰਾਪਤੀਆਂ ਦਾ ਜ਼ਿਕਰ ਤਾਂ ਬਹੁਤ ਵਧਾ ਚੜਾਕੇ ਕੇ ਕੀਤਾ, ਪਰ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਸੀ, ਉਸਦਾ ਕਿਸੇ ਵੀ ਬੁਲਾਰੇ ਨੇ ਜ਼ਿਕਰ ਤੱਕ ਕਰਨਾ ਮੁਨਾਸਿਬ ਨਹੀਂ ਸਮਝਿਆ। ਉਹ ਹੈ ‘ਯੁੱਧ ਨਸ਼ਿਆਂ ਵਿਰੁੱਧ’ ਕੀ ਇਸ ਵਿਚ ਪਾਰਟੀ ਦੀ ਕੋਈ ਪ੍ਰਾਪਤੀ ਨਹੀਂ ਹੈ।

ਪਵਨ ਗੋਇਲ 28-11-2026
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜੈ ਜਵਾਨ, ਜੈ ਕਿਸਾਨ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਪਵਨ ਗੋਇਲ ਨੇ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੋਗਾ ਵਿਖੇ ਹੋਈ ਕੱਲ੍ਹ 26 ਨਵੰਬਰ ਦੀ ਰੈਲੀ ਵਿਚ ਸਾਰੇ ਬੁਲਾਰਿਆਂ ਨੇ ਆਪਣੀ ਪਾਰਟੀ ਦਿਆਂ ਪ੍ਰਾਪਤੀਆਂ ਦਾ ਜ਼ਿਕਰ ਤਾਂ ਬਹੁਤ ਵਧਾ ਚੜਾਕੇ ਕੇ ਕੀਤਾ, ਪਰ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਸੀ, ਉਸਦਾ ਕਿਸੇ ਵੀ ਬੁਲਾਰੇ ਨੇ ਜ਼ਿਕਰ ਤੱਕ ਕਰਨਾ ਮੁਨਾਸਿਬ ਨਹੀਂ ਸਮਝਿਆ। ਉਹ ਹੈ ‘ਯੁੱਧ ਨਸ਼ਿਆਂ ਵਿਰੁੱਧ’ ਕੀ ਇਸ ਵਿਚ ਪਾਰਟੀ ਦੀ ਕੋਈ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਪਹਿਲੀਆਂ ਪਾਰਟੀਆਂ ਦੇ ਰਾਜ ਨਾਲੋਂ ਕਿਤੇ ਜ਼ਿਆਦਾ ਚਿੱਟਾ ਵਿਕ ਰਿਹਾ ਹੈ, ਇਸ ਦਾ ਸਬੂਤ ਹੈ ਪੰਜਾਬ ਵਿਚ ਹੋਣ ਵਾਲੀਆਂ ਮੌਤਾਂ। ਆਪਣੇ ਭਾਸ਼ਣ ਦੌਰਾਨ ਨਾ ਹੀ ਕੇਜਰੀਵਾਲ, ਨਾ ਹੀ ਭਗਵੰਤ ਮਾਨ ਅਤੇ ਨਾ ਹੀ ਅਮਨ ਅਰੋੜਾ ਨੇ ਇਸ ਸੰਵੇਦਨਸ਼ੀਲ ਮੁੱਦੇ ਦਾ ਕੋਈ ਜ਼ਿਕਰ ਕੀਤਾ ਹੈ ਅਤੇ ਨਾ ਹੀ ਇਸ ਮੁੱਦੇ ਤੇ ਬੋਲਣਾ ਮੁਨਾਸਿਬ ਸਮਝਿਆ ਹੈ। ਕਿਉਂਕਿ ਇਹ ਸਭ ਜਾਣਦੇ ਹਨ ਕਿ ਪਾਰਟੀ ਅਤੇ ਇਸ ਦੀ ਹਾਈਕਮਾਨ ਇਸ ਮੁਹਾਜ ਤੇ ਸ਼ਤ ਪ੍ਰਤੀਸ਼ਤ ਨਾਕਾਮ ਰਹੇ ਹਨ। ਪੰਜਾਬ ਵਿਚ ਨਿਘਰਦੀ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਫੇਲ੍ਹ ਹੋਣ ਅਤੇ ਨਸ਼ੇ ਕਾਰਨ ਸੰਸਾਰ ਛੱਡ ਗਏ ਪੰਜਾਬੀ ਨੌਜਵਾਨਾਂ ਦੀ ਯਾਦ ਵਿਚ ਦੋ ਸ਼ਬਦ ਅਫਸੋਸ ਅਤੇ ਹਮਦਰਦੀ ਦੇ ਹੀ ਬੋਲ ਦਿੰਦੇ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕੁਝ ਤਾਂ ਧਰਵਾਸ ਮਿਲਦਾ ਪਰ ਐਸਾ ਹੋਇਆ ਨਹੀਂ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜ਼ਿਕਰ ਨਾ ਕਰਨਾ ਇਨ੍ਹਾਂ ਦੀ ਇਸ ਮੁਹਿੰਮ ਤੇ ਪੂਰੀ ਨਾਕਾਮੀ ਦਾ ਪੱਕਾ ਸਬੂਤ ਹੈ।
ਪਿਛਲੀ ਖ਼ਬਰ ਕਾਂਗਰਸੀ ਆਗੂ ਕਟੂਰੀ ਵੈਂਕਟੇਸ਼ਵਰ ਰਾਓ ਦਾ ਪੁਰਜ਼ੋਰ ਤੇ ਨਿੱਘਾ ਸਵਾਗਤ ਅਗਲੀ ਖ਼ਬਰ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਲਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਲੋੜੀਂਦੀ ਬਿਜਲੀ, ਛਾਜਲੀ ਗਰਿੱਡ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।