ਲੌਂਗੋਵਾਲ, 23 ਨਵੰਬਰ ( ਸ.ਸ.ਖੰਨਾ, ਵਿਨੋਦ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਅਤੇ ਸਮੂਹ ਸੰਗਤਾਂ ਦੇ ਵੱਲੋਂ ਪਿਛਲੇ 13 ਦਿਨਾਂ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਸਨ ਜਿਨ੍ਹਾਂ ਦੀ ਅੱਜ ਸੰਪੂਰਨਤਾ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਜੀ ਵਿਖੇ ਹੋਈ ਸਮਾਪਤੀ ਉਪਰੰਤ ਆਈਆਂ ਸੰਗਤਾਂ ਨੂੰ ਚਾਹ ਪਾਣੀ ਦੇ ਲੰਗਰ ਛਕਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰੀਕ ਸਿੰਘ ਬਰਨਾਲਾ ਵੱਲੋ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੀਰਤਨੀ ਜਥਿਆਂ ਅਤੇ ਪ੍ਰਬੰਧਕਾਂ ਨੂੰ ਸਿਰੋਪਾਉ ਦੇ ਕੇ ਉਨਾਂ ਦਾ ਸਨਮਾਣ ਕੀਤਾ ਗਿਆ ਇਸ ਮੌਕੇ ਐਨ,ਆਰ,ਆਈ, ਹਰਮੇਸ਼ ਸਿੰਘ ਸਿੱਧੂ, ਬਿੰਦਰ ਸਿੰਘ ਬਿੰਦੀ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਿੰਦਰ ਕੌਰ ਬਰਾੜ,ਪ੍ਰਧਾਨ ਗੁਰਜੰਟ ਸਿੰਘ ਦੁਲਟ, ਬਾਬਾ ਕੁਲਵੰਤ ਸਿੰਘ ਕੰਤੀ, ਕੁਲਦੀਪ ਸਿੰਘ ਦੂਲੋ, ਮੋਹਣ ਸਿੰਘ, ਨਿਰਮਲ ਸਿੰਘ ਲਖਮੀਰ ਵਾਲਾ,ਪੂਰਨ ਸਿੰਘ ਦੁੱਲਟ,,ਜੱਥੇਦਾਰ ਅਵਤਾਰ ਸਿੰਘ ਦੁਲਟ, ਬਲਵਿੰਦਰ ਸਿੰਘ ਢਿੱਲੋ,ਸਰਪੰਚ ਸੁਖਵਿੰਦਰ ਸਿੰਘ ਚਹਿਲ,ਜਸਵਿੰਦਰ ਸਿੰਘ ਨੱਪੀ, ਧਰਮ ਸਿੰਘ,ਜਸਵਿੰਦਰ ਸਿੰਘ ਦੁਲਟ ,ਅਮਰ ਸਿੰਘ ਦੁਲਟ, ਚੇਅਰਮੈਨ ਜਗਤਾਰ ਸਿੰਘ, ਬਚਿੱਤਰ ਸਿੰਘ ਮੱਟ, ਸ਼ਮਿੰਦਰ ਸਿੰਘ ਪੱਪੀ ਆਹਲੂਵਾਲੀਆ, ਜੁਗਰਾਜ ਸਿੰਘ ਫੌਜੀ,ਲ ਆਦਿ ਹਾਜ਼ਰ ਸਨ।