21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹਾਕੀ ਦੇ ਰੰਗ ਵਿੱਚ ਰੰਗਿਆ ਸੰਗਰੂਰ: ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਵਾਰ ਹੀਰੋਜ਼ ਸਟੇਡੀਅਮ ਵਿਖੇ ਹਾਕੀ ਪ੍ਰੇਮੀਆਂ ਵਲੋਂ ਸਵਾਗਤ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲਾ 2026-27 ’ਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਯੁਵਕ ਭਲਾਈ ਕੋਆਰਡੀਨੇਟਰ ਡਾ.

ਹਾਕੀ ਦੇ ਰੰਗ ਵਿੱਚ ਰੰਗਿਆ ਸੰਗਰੂਰ; ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਵਾਰ ਹੀਰੋਜ਼ ਸਟੇਡੀਅਮ ਵਿਖੇ ਹਾਕੀ ਪ੍ਰੇਮੀਆਂ ਵਲੋਂ ਸਵਾਗਤ 21-10-2026
ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲਾ 2026-27 ’ਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਯੁਵਕ ਭਲਾਈ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਕਾਲਜ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ ਦੀ ਅਗਵਾਈ ’ਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਕਲਾਤਮਕ ਪ੍ਰਤਿਭਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਲਗਾਅ ਦਾ ਪ੍ਰਗਟਾਵਾ ਕੀਤਾ। ਓਵਰਆਲ ਟਰਾਫ਼ੀ ਵਿਚ ਕਾਲਜ ਨੇ ਦੂਜਾ ਅਤੇ ਫੋਕ ਆਰਟ ਵੰਨਗੀਆਂ ਵਿਚ ਓਵਰਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਥੀਏਟਰ ਦੀਆਂ ਵੰਨਗੀਆਂ ਵਿੱਚ ਕਾਲਜ ਨੇ ਇਕਾਂਗੀ ਨਾਟਕ ਵਿੱਚ ਦੂਜਾ, ਭੰਡ ਵਿੱਚ ਪਹਿਲਾ, ਮਾਈਮ, ਨੁੱਕੜ ਨਾਟਕ, ਮੁਹਾਵਰੇਦਾਰ ਵਾਰਤਾਲਾਪ, ਮਿਮਿਕਰੀ ਅਤੇ ਲਘੂ ਫ਼ਿਲਮ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਨਾਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਮੀ ਵਿੱਚ ਦੂਜਾ, ਅਤੇ ਲੋਕ ਕਲਾਵਾਂ ਨਾਲਾ ਬੁਣਨਾ,, ਮਿੱਟੀ ਦੇ ਖਿਡੌਣੇ, ਪੀੜ੍ਹੀ ਬੁਣਨਾ, ਖਿੱਦੋ ਅਤੇ ਗੁੱਡੀਆਂ-ਪਟੋਲੇ ਵਿੱਚ ਪਹਿਲਾ, ਛਿੱਕੂ, ਰੱਸਾ ਵੱਟਣਾ, ਪਰਾਂਦਾ, ਕਰੋਸ਼ੀਆ ਅਤੇ ਬਾਗ਼-ਫੁਲਕਾਰੀ ਵਿੱਚ ਦੂਜਾ, ਜਦਕਿ ਇੰਨੂੰ ਅਤੇ ਟੋਕਰੀ ਬਣਾਉਣ ਵਿੱਚ ਤੀਜਾ ਸਥਾਨ ਹਾਸਲ ਕੀਤਾ। ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ਇੰਸਟਾਲੇਸ਼ਨ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਕੋਲਾਜ, ਫੋਟੋਗ੍ਰਾਫੀ ਅਤੇ ਕਾਰਟੂਨ ਵਿੱਚ ਦੂਜਾ ਸਥਾਨ, ਜਦਕਿ ਰੰਗੋਲੀ ਅਤੇ ਆਨ ਦ ਸਪੌਟ ਪੇਂਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਗੀਤਕ ਵੰਨਗੀਆਂ ਵਿੱਚ ਕਵੀਸ਼ਰੀ ਅਤੇ ਕਲੀ ’ਚ ਤੀਜਾ, ਸਮੂਹ ਗਿਆਨ ਭਾਰਤੀ ਵਿੱਚ ਦੂਜਾ, ਤਬਲੇ ’ਚ ਪਹਿਲਾ, ਸੁਗਮ ਗੀਤ ਵਿੱਚ ਦੂਜਾ ਅਤੇ ਸ਼ਬਦ ਗਾਇਨ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਮਸਤੂਆਣਾ ਕੌਂਸਲ 100 ਨਰਸਰੀ ਸਕੂਲ ਖੋਲ੍ਹੇਗੀ - ਖਹਿਰਾ ਅਗਲੀ ਖ਼ਬਰ ਤਾਰਾ ਵਿਵੇਕ ਕਾਲਜ ਦੇ ਸੰਗੀਤ ਵਿਭਾਗ ਨੇ ਯੂਥ ਫੈਸਟੀਵਲ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।