13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕ੍ਰਿਕਟ ਟੂਰਨਾਮੈਂਟ ’ਚ 32 ਟੀਮਾਂ ਨੇ ਲਿਆ ਹਿੱਸਾ

ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ)-ਏਕਤਾ ਕ੍ਰਿਕਟ ਕਲੱਬ ਵਲੋਂ ਪਿੰਡ ਉੱਭਾਵਾਲ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਚਮਕੌਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ 32 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 13-10-2026
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ)-ਏਕਤਾ ਕ੍ਰਿਕਟ ਕਲੱਬ ਵਲੋਂ ਪਿੰਡ ਉੱਭਾਵਾਲ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਚਮਕੌਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ 32 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਟੂਰਨਾਮੈਂਟ ਦੌਰਾਨ ਚਾਰ-ਚਾਰ ਓਵਰਾਂ ਦੇ ਮੈਚ ਕਰਵਾਏ ਗਏ । ਟੂਰਨਾਮੈਂਟ ਦੇ ਬੇਹੱਦ ਅਹਿਮ ਅਤੇ ਫਸਵੇਂ ਮੁਕਾਬਲੇ ਵਿੱਚ ਉੱਭਾਵਾਲ ਦੀ ਟੀਮ ਨੇ 63 ਦੌੜਾਂ ਬਣਾਈਆਂ, ਜਦਕਿ ਬੱਗੂਆਣਾ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 73 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ। ਇਸ ਟੂਰਨਾਮੈਂਟ ਵਿਚ ਉੱਘੇ ਸਮਾਜ ਸੇਵੀ ਅਤੇ ਲਾਇਨਜ਼ ਕਲੱਬ (ਪ੍ਰਾਈਮ) ਸੁਨਾਮ ਦੇ ਜ਼ਿਲ੍ਹਾ ਕੈਬਨਿਟ ਸਕੱਤਰ ਅਮਨ ਗੋਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪੱਤਰਕਾਰ ਗੁਰਜੀਤ ਸਿੰਘ ਚਹਿਲ ਅਤੇ ਗੁਰਜਿੰਦਰ ਰਾਮ ਵਿਸੇਸ਼ ਮਹਿਮਾਨਾਂ ਵਜੋਂ ਮੌਜੂਦ ਰਹੇ। ਅਮਨ ਗੋਰੀਆ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ। ਮੌਕੇ ਸ਼ਿੰਦਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਰਿੰਕੂ ਸਿੰਘ ਪੰਚ, ਕਲੱਬ ਦੇ ਮੀਤ ਪ੍ਰਧਾਨ ਗੁਰਪ੍ਰੀਤ ਜੀਵਨ , ਜ. ਸਕੱਤਰ ਨਵਦੀਪ ਨਵੀ, ਖ਼ਜ਼ਾਨਚੀ ਦਿਲਰਾਜ ਚਾਹਤ, ਕਲੱਬ ਮੈਂਬਰ ਪਰਮਿੰਦਰ ਸਿੰਘ, ਹਕੀਕਤ ਸਿੰਘ, ਗਿੱਪੀ ਅਤੇ ਸੁੱਭੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਛੱਪੜ ਦੇ ਨਵੀਨੀਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਵਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।