06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਲੱਬ ਵਲੋਂ ਲੈਕਚਰਾਰ ਰੇਨੂੰ ਸ਼ਰਮਾ ਸਨਮਾਨਿਤ

ਮਾਲੇਰਕੋਟਲਾ, 5 ਅਕਤੂਬਰ (ਮਨਜਿੰਦਰ ਸਿੰਘ ਸਰੌਦ) ਮਾਲੇਰਕੋਟਲਾ ਵਿਖੇ ਰੋਟਰੀ ਕਲੱਬ ਵੱਲੋਂ ਸਮਾਜ ਦੇ ਨਿਰਮਾਣ ਤੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਸਥਾਨਕ ਕਲੱਬ ਵਿਖੇ ਕਰਵਾਇਆ ਗਿਆ। ਕਲੱਬ ਵੱਲੋਂ ਲੈਕਚਰਾਰ ਰੇਨੂੰ ਸ਼ਰਮਾ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ।

ਅਜੀਤ ਡੈਸਕ 06-10-2026
ਮਾਲੇਰਕੋਟਲਾ, 5 ਅਕਤੂਬਰ (ਮਨਜਿੰਦਰ ਸਿੰਘ ਸਰੌਦ) ਮਾਲੇਰਕੋਟਲਾ ਵਿਖੇ ਰੋਟਰੀ ਕਲੱਬ ਵੱਲੋਂ ਸਮਾਜ ਦੇ ਨਿਰਮਾਣ ਤੇ ਵਿਕਾਸ ‘ਚ ਅਹਿਮ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਸਥਾਨਕ ਕਲੱਬ ਵਿਖੇ ਕਰਵਾਇਆ ਗਿਆ। ਕਲੱਬ ਵੱਲੋਂ ਲੈਕਚਰਾਰ ਰੇਨੂੰ ਸ਼ਰਮਾ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਸਿਰਫ਼ ਆਰਥਿਕ ਵਿਕਾਸ ਨਾਲ ਹੀ ਸੰਭਵ ਨਹੀਂ, ਸਗੋਂ ਸਿੱਖਿਆ, ਸਿਹਤ ਤੇ ਇਮਾਨਦਾਰ ਆਰਥਿਕ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਬਿਹਤਰ ਸੇਵਾਵਾਂ ਦੀ ਵੀ ਵੱਡੀ ਲੋੜ ਹੁੰਦੀ ਹੈ । ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਦੇ ਹਨ, ਉਹ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਦੇ ਹਨ । ਇਸ ਮੌਕੇ ਅਸਿਸਟੈਂਟ ਗਵਰਨਰ ਰਾਸ਼ਿਦ ਸ਼ੇਖ, ਕੈਸ਼ੀਅਰ ਮੁਹੰਮਦ ਜਮੀਲ, ਨਿਸਾਰ ਅਹਿਮਦ ਥਿੰਦ, ਮੁਹੰਮਦ ਹਨੀਫ, ਮੈਡਮ ਨਵੀਲਾ ਇਕਬਾਲ, ਮੈਡਮ ਫਿਰਦੋਸ ਅਮਜਦ, ਮੁਹੰਮਦ ਰਫੀਕ, ਅਬਦੁਲ ਸਤਾਰ, ਪ੍ਰਿੰਸੀਪਲ ਸ੍ਰੀ ਅਸਰਾਰ ਨਿਜਾਮੀ, ਪ੍ਰੋ. ਰੂਬੀਨਾ ਸ਼ਬਨਮ, ਡਾਇਰੈਕਟਰ ਉਸਮਾਨ ਸਿੱਦੀਕੀ, ਸ੍ਰੀ ਮੁਹੰਮਦ ਆਰਿਫ ਦਾਰਾ, ਐਡਵੋਕੇਟ ਮੁਹੰਮਦ ਸਲੀਮ, ਇਰਸ਼ਾਦ ਅਹਿਮਦ, ਤਾਹਿਰਾ ਰਾਣਾ, ਮੁਹੰਮਦ ਬਸ਼ੀਰ, ਮੁਹੰਮਦ ਨਸੀਮ, ਮੁਹੰਮਦ ਨਾਸਰ ਆਜਾਦ ਤੇ ਮੁਹੰਮਦ ਯਾਸੀਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਣਕ ਦੇ ਭਾਅ ਵਿਚ ਨਿਗੂਣਾ ਵਾਧਾ ਆਰਥਿਕ ਸੰਕਟ ’ਚ ਘਿਰੀ ਕਿਸਾਨੀ ਲਈ ਹੋਰ ਵੀ ਨੁਕਸਾਨਦੇਹ – ਭਿੰਡਰ ਅਗਲੀ ਖ਼ਬਰ ਐਮ.ਐਲ.ਜੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਵਿੱਚ 11 ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।