03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਿਦਿਆਰਥੀਆਂ ਨੇ ਸਾਈਕਲ ਰੈਲੀ ਕੱਢੀ

ਲੌਂਗੋਵਾਲ, 2 ਅਕਤੂਬਰ (ਵਿਨੋਦ, ਖੰਨਾ) - ਗਾਂਧੀ ਜਯੰਤੀ ਦੇ ਮੌਕੇ ‘ਤੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ‘ਪੈਡਲਰਜ਼ ਕਲੱਬ’ ਨੇ ‘ਨੈਸ਼ਨਲ ਸਰਵਿਸ ਸਕੀਮ’ (ਐਨ. ਐਸ.

ਅਜੀਤ ਡੈਸਕ 03-10-2026
ਲੌਂਗੋਵਾਲ, 2 ਅਕਤੂਬਰ (ਵਿਨੋਦ, ਖੰਨਾ) - ਗਾਂਧੀ ਜਯੰਤੀ ਦੇ ਮੌਕੇ ‘ਤੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ‘ਪੈਡਲਰਜ਼ ਕਲੱਬ’ ਨੇ ‘ਨੈਸ਼ਨਲ ਸਰਵਿਸ ਸਕੀਮ’ (ਐਨ.ਐਸ.ਐਸ.) ਦੇ ਸਹਿਯੋਗ ਨਾਲ ਸਲਾਈਟ ਤੋਂ ਗੁਰਦੁਆਰਾ ਗੁਰਸਾਗਰ ਸ੍ਰੀ ਮਸਤੂਆਣਾ ਸਾਹਿਬ ਤੇ ਵਾਪਸੀ ਲਈ 3 0 ਕਿੱਲੋਮੀਟਰ ਲੰਬੀ ਸਾਈਕਲ ਰੈਲੀ ਕੱਢੀ ਗਈ। ਰੈਲੀ ਵਿੱਚ ਲਗਭਗ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੇ “ਸਵੱਛਤਾ ਲਈ ਜਨ-ਭਾਗੀਦਾਰੀ” ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਤੇ ਸਰੀਰਕ ਤੰਦਰੁਸਤੀ ਨੂੰ ਨਾਗਰਿਕ ਜ਼ਿੰਮੇਵਾਰੀ, ਵਾਤਾਵਰਣ ਪ੍ਰਤੀ ਜਾਗਰੂਕਤਾ ਤੇ ਸਮਾਜਿਕ ਸੇਵਾ ਨਾਲ ਜੋੜਿਆ। ਮਸਤੂਆਣਾ ਸਾਹਿਬ ਵਿਖੇ ਵਿਦਿਆਰਥੀਆਂ ਨੇ ਸਫ਼ਾਈ, ਟਿਕਾਊ ਜੀਵਨ-ਸ਼ੈਲੀ ਤੇ ਨਾਗਰਿਕ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਫੈਲਾਈ ਤੇ ਲੰਗਰ ਸੇਵਾ ਵਿੱਚ ਵੀ ਹਿੱਸਾ ਲਿਆ। ਇਸ ਉਪਰਾਲੇ ਦੀ ਅਗਵਾਈ ਪੈਡਲਰਜ਼ ਕਲੱਬ ਦੇ ਫੈਕਲਟੀ ਕਨਵੀਨਰ ਤੇ ਐਸੋਸੀਏਟ ਪ੍ਰੋਫੈਸਰ ਡਾ. ਮਨੋਜ ਗੋਇਲ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਤੇ ਸਹਾਇਕ ਪ੍ਰੋਫੈਸਰ ਡਾ. ਤਜਿੰਦਰ ਸਿੰਘ ਨੇ ਕੀਤੀ। ਰੈਲੀ ਦੇ ਸਫਲ ਆਯੋਜਨ ਵਿੱਚ ਸਲਾਈਟ ਡਾਇਰੈਕਟਰ ਪ੍ਰੋਫੈਸਰ ਮਣੀਕਾਂਤ ਪਾਸਵਾਨ ਦੀ ਅਗਵਾਈ ਤੇ ਹੌਸਲਾ-ਅਫ਼ਜ਼ਾਈ ਦਾ ਅਹਿਮ ਯੋਗਦਾਨ ਰਿਹਾ।
ਪਿਛਲੀ ਖ਼ਬਰ 5 ਦੇ ਧਰਨੇ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਅਗਲੀ ਖ਼ਬਰ ਦਲਿਤ-ਆਦਿਵਾਸੀ ਸਮਾਜ ਦੇ ਹੱਕਾਂ ਤੇ ਆਤਮ-ਸਨਮਾਨ ਲਈ ਸਾਂਝੀ ਰਣਨੀਤੀ ’ਤੇ ਮੰਥਨ ਕਰਮਜੀਤ ਕੌਰ ਦਿੜ੍ਹਬਾ ਨੇ ਰਾਸ਼ਟਰੀ ਸਮਨਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।