30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰਣਬੀਰ ਕਾਲਜ ’ਚ ਐਨ.ਐਨ.ਐਸ. ਵਲੋਂ ਮਨਾਇਆ ਗਿਆ ਰਾਸ਼ਟਰੀ ਪੋਸ਼ਣ ਦਿਵਸ

ਸੰਗਰੂਰ, 29 ਸਤੰਬਰ ( ਦਮਨਜੀਤ ਸਿੰਘ) - ਪਿਛਲੇ ਦਿਨੀਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਮੀ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਨ. ਐਸ.

ਸਰਕਾਰੀ ਰਣਬੀਰ ਕਾਲਜ ਵਿਖ਼ੇ ਮਨਾਏ ਗਏ ਰਾਸ਼ਟਰੀ ਪੋਸ਼ਣ ਮਾਹ ਦਾ ਦ੍ਰਿਸ਼ l 30-09-2026
ਸੰਗਰੂਰ, 29 ਸਤੰਬਰ ( ਦਮਨਜੀਤ ਸਿੰਘ) - ਪਿਛਲੇ ਦਿਨੀਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਰੋਮੀ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਨ.ਐਸ.ਐਸ. 1 (ਲੜਕੇ) ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫ਼ੈਸਰ ਡਾ.ਰੁਪਿੰਦਰ ਕੁਮਾਰ ਸ਼ਰਮਾ ਅਤੇ ਐਨ.ਐਸ.ਐਸ. ਯੂਨਿਟ 2 ( ਲੜਕੀਆਂ ) ਦੇ ਪ੍ਰੋਗਰਾਮ ਅਫ਼ਸਰ ਸਹਾਇਕ ਪ੍ਰੋ. ਸੁਧਾ ਰਾਣੀ ਸ਼ਰਮਾ ਦੀ ਅਗਵਾਈ ਹੇਠ “9ਵਾਂ ਰਾਸ਼ਟਰੀ ਪੋਸ਼ਣ ਮਾਹ-2026” ਮਨਾਇਆ ਗਿਆ। ਇਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਕਾਲਜ ਦੇ ਉਪ ਪ੍ਰਿੰਸੀਪਲ ਅਸੋਸੀਏਟ ਪ੍ਰੋਫ਼ੈਸਰ ਡਾ. ਮੋਨਿਕਾ ਸੇਠੀ ਨੇ ਬਤੌਰ ਮੁੱਖ ਮਹਿਮਾਨ ਅਤੇ ਅਸੋਸੀਏਟ ਪ੍ਰੋਫ਼ੈਸਰ ਕੁਲਦੀਪ ਕੁਮਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਅਸਿਸਟੈਂਟ ਪ੍ਰੋਫ਼ੈਸਰ ਡਾ.ਰੁਪਿੰਦਰ ਕੁਮਾਰ ਸ਼ਰਮਾ ਅਤੇ ਅਸਿਸਟੈਂਟ ਪ੍ਰੋਫ਼ੈਸਰ ਸੁਧਾ ਰਾਣੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਰੁਪਿੰਦਰ ਕੁਮਾਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ, 9ਵੇਂ ਰਾਸ਼ਟਰੀ ਪੋਸ਼ਣ ਮਾਹ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਇਹ ਪ੍ਰੋਗਰਾਮ “ ਹਮਾਰੀ ਆਂਗਣਵਾੜੀ ਹਮਾਰੀ ਜ਼ਿੰਮੇਵਾਰੀ” ਥੀਮ ਅਧੀਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮਾਗਮ ਦੀ ਸ਼ੁਰੂ ਆਤ ਐਨ.ਐਸ.ਐਸ. ਕਲੈਪ ਨਾਲ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਸੋਸੀਏਟ ਪ੍ਰੋਫ਼ੈਸਰ ਕੁਲਦੀਪ ਕੁਮਾਰ ਨੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਸ਼ਟਰੀ ਪੋਸ਼ਣ ਮਾਹ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਇਸ ਮੌਕੇ ਮੁੱਖ ਮਹਿਮਾਨ ਉਪ ਪ੍ਰਿੰਸੀਪਲ ਅਸੋਸੀਏਟ ਪ੍ਰੋਫ਼ੈਸਰ ਡਾ.ਮੋਨਿਕਾ ਸੇਠੀ ਨੇ “ਹਮਾਰੀ ਆਂਗਣਵਾੜੀ, ਹਮਾਰੀ ਜ਼ਿੰਮੇਵਾਰੀ” ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਪਿੰਡ ਵਿੱਚ ਆਂਗਣਵਾੜੀ ਵਰਕਰਾਂ ਪਿੰਡ ਦੀਆਂ ਔਰਤਾਂ,ਖ਼ਾਸ ਕਰ ਕੇ ਗਰਭਵਤੀ ਔਰਤਾਂ ਨੂੰ ਪ੍ਰੋਟੀਨ ਭਰਪੂਰ ਭੋਜਨ, ਤਾਜ਼ਾ ਗਰਮ ਪੱਕਿਆ ਖਾਣਾ ਅਤੇ ਵਧੀਆ ਡਾਇਟ ਮੁਹਈਆ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਉਹ ਸਾਰੀਆਂ ਜ਼ਰੂਰਤਮੰਦ ਔਰਤਾਂ ਤੱਕ ਪਹੁੰਚ ਨਹੀਂ ਸਕਦੀਆਂ।ਇਸ ਲਈ ਐਨ.ਐਸ.ਐਸ. ਵਲੰਟੀਅਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਨਵਜਾਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੀ ਨਾ ਹੋਣ। ਐਨ.ਐਸ.ਐਸ. ਯੂਨਿਟ 1 ਲੜਕੇ ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਡਾ ਰੁਪਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ “ਪ੍ਰਧਾਨ ਮੰਤਰੀ ਮੰਤਰੂ ਵੰਦਨਾ ਯੋਜਨਾ” ਤਹਿਤ ਮੈਟਰਨਲ ਹੈਲਥ ਲਈ ਗਰਭਵਤੀ ਔਰਤਾਂ ਦੇ ਖਾਤਿਆਂ ਵਿੱਚ ਸਿੱਧੀ ਰਾਸ਼ੀ ਜਮ੍ਹਾਂ ਕਰਵਾਉਣ ਦਾ ਪ੍ਰਾਵਧਾਨ ਹੈ।ਇਸ ਮੌਕੇ ਅਸਿਸਟੈਂਟ ਪ੍ਰੋਫ਼ੈਸਰ ਜਗਸੀਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।ਸਮਾਗਮ ਦੇ ਆਖ਼ਰ ਵਿੱਚ ਅਸੋਸੀਏਟ ਪ੍ਰੋਫ਼ੈਸਰ ਡਾ. ਰਣਧੀਰ ਕੌਸ਼ਿਕ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇਐਨ.ਐਸ.ਐਸ. ਯੂਨਿਟ -1 ਲੜਕੇ ਅਤੇ ਐਨ.ਐਸ.ਐਸ. ਯੂਨਿਟ 2 ਲੜਕੀਆਂ ਦੇ ਵਲੰਟੀਅਰਾਂ ਦੀ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲ ਈ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਮਾਰਕੀਟ ਕਮੇਟੀ ਧੂਰੀ ਦੇ ਦੁਬਾਰਾ ਚੇਅਰਮੈਨ ਬਣੇ ਰਾਜਵੰਤ ਸਿੰਘ ਘੁੱਲੀ ਅਗਲੀ ਖ਼ਬਰ ਪਿੰਡ ਛਾਜਲੀ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਕਾਸ ਕਾਰਜਾਂ ਲਈ ਚੈੱਕ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।