ਖੇਤਰੀ ਯੁਵਕ ਤੇ ਲੋਕ ਮੇਲੇ ਦਾ ਦੂਜਾ ਦਿਨ ਰਿਹਾ ਯਾਦਗਾਰੀ
ਧੂਰੀ, 23 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਵੱਖ-ਵੱਖ ਕਲਾਤਮਕ ਤੇ ਸੱਭਿਆਚਾਰਕ ਮੁਕਾਬਲਿਆਂ ਨੇ ਬੰਨ੍ਹਿਆ ਰੰਗ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਦੂਜਾ ਦਿਨ ਬੇਹੱਦ ਯਾਦਗਾਰੀ ਰਿਹਾ। ਮੇਲੇ ਦੌਰਾਨ ਵੱਖ-ਵੱਖ ਸਟੇਜਾਂ ਉੱਤੇ ਕਰਵਾਈਆਂ ਗਈਆਂ ਕਲਾਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਨਾਲ-ਨਾਲ ਪੰਜਾ ਬੀ ਸੱਭਿਆਚਾਰ ਅਤੇ ਲੋਕਧਾਰਾ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕੀਤੀ।
ਧੂਰੀ, 23 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਵੱਖ-ਵੱਖ ਕਲਾਤਮਕ ਤੇ ਸੱਭਿਆਚਾਰਕ ਮੁਕਾਬਲਿਆਂ ਨੇ ਬੰਨ੍ਹਿਆ ਰੰਗ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਦੂਜਾ ਦਿਨ ਬੇਹੱਦ ਯਾਦਗਾਰੀ ਰਿਹਾ। ਮੇਲੇ ਦੌਰਾਨ ਵੱਖ-ਵੱਖ ਸਟੇਜਾਂ ਉੱਤੇ ਕਰਵਾਈਆਂ ਗਈਆਂ ਕਲਾਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਨਾਲ-ਨਾਲ ਪੰਜਾ ਬੀ ਸੱਭਿਆਚਾਰ ਅਤੇ ਲੋਕਧਾਰਾ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਤੇ ਵਾਇਸ ਪ੍ਰਿੰਸੀਪਲ ਡਾ. ਅੰਮ੍ਰਿਤ ਸਿੰਘ ਮਰਾਹੜ ਦੀ ਅਗਵਾਈ ਹੇਠ ਮੇਲੇ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਯੂਥ ਕੋਆਰਡੀਨੇਟਰ ਡਾ. ਦਲਵਿੰਦਰ ਕੌਰ ਨੇ ਸਮੁੱਚੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਸਮਾਗਮ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ( ਪੰਜਾਬੀ ਯੂਨੀਵਰਸਿਟੀ ਪਟਿਆਲ਼ਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੇਲੇ ਦੇ ਦੂਜੇ ਦਿਨ ਵੱਖ-ਵੱਖ ਸਟੇਜਾਂ ਉੱਤੇ ਲੋਕ ਨਾਚ ਲੜਕੀਆਂ, ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ), ਲੋਕ ਨਾਚ ਲੜਕੇ (ਝੂਮਰ), ਪੱਛਮੀ ਸਮੂਹ ਗਾਇਨ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ’ਤੇ ਆਧਾਰਿਤ ਲਘੂ ਫ਼ਿਲਮ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ ਵਰਗੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਸਮਝ ਦਾ ਪ੍ਰਦਰਸ਼ਨ ਕੀਤਾ। ਲੋਕ ਨਾਚਾਂ ਰਾਹੀਂ ਪੰਜਾਬ ਦੀ ਰਵਾਇਤੀ ਕਲਾ ਅਤੇ ਵਿਰਾਸਤ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ ਗਿਆ, ਜਦਕਿ ਪੱਛਮੀ ਸੰਗੀਤ ਦੀਆਂ ਵੰਨਗੀਆਂ ਨੇ ਮੇਲੇ ਵਿੱਚ ਨਵਾਂ ਰੰਗ ਭਰਿਆ। ਇਸੇ ਤਰ੍ਹਾਂ ਲਘੂ ਫ਼ਿਲਮ ਅਤੇ ਮੁਹਾਵਰੇਦਾਰ ਵਾਰਤਾਲਾਪ ਰਾਹੀਂ ਪੰਜਾਬੀ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਖੇਤਰੀ ਯੁਵਕ ਤੇ ਲੋਕ ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਆਪਸੀ ਸਾਂਝ ਵਧਾਉਣ ਅਤੇ ਵੱਖ-ਵੱਖ ਕਲਾਵਾਂ ਨਾਲ ਜੁੜਨ ਦਾ ਮੰਚ ਪ੍ਰਦਾਨ ਕੀਤਾ। ਮੇਲੇ ਦਾ ਦੂਜਾ ਦਿਨ ਵਿਦਿਆਰਥੀਆਂ ਦੇ ਉਤਸ਼ਾਹ, ਕਲਾਤਮਕ ਪੇਸ਼ਕਾਰੀਆਂ ਅਤੇ ਸੱਭਿਆਚਾਰਕ ਰੰਗਾਂ ਸਦਕਾ ਯਾਦਗਾਰੀ ਹੋ ਨਿਬ ੜਿਆ।