ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੈਂਪ ’ਚ 30 ਵਿਅਕਤੀਆਂ ਨੇ ਕੀਤਾ ਖ਼ੂਨਦਾਨ
ਧੂਰੀ, 27 ਸਤੰਬਰ (ਲਖਵੀਰ ਸਿੰਘ ਧਾਂਦਰਾ)- ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਵਲੋਂ ਗ੍ਰਾਮ ਪੰਚਾਇਤ ਪਿੰਡ ਮਾਨਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ‘ਚ ਕਲੱਬ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਰਪੰਚ ਜਸਵੀਰ ਸਿੰਘ ਅਤੇ ਸਮੂਹ ਪੰਚਾਇਤ ਵਲੋਂ ਕੀਤਾ ਗਿਆ।
ਕੈਂਪ ਦਾ ਉਦਘਾਟਨ ਕਰਦੇ ਹੋਏ ਸਰਪੰਚ ਜਸਬੀਰ ਸਿੰਘ ਅਤੇ ਗ੍ਰਾਮ ਪੰਚਾਇਤ ਪਿੰਡ ਮਾਨਾਂ ਹਾਜ਼ਰ ਕਲੱਬ ਮੈਂਬਰ। ਤਸਵੀਰ - ਲਖਵੀਰ ਸਿੰਘ ਧਾਂਦਰਾ
28-09-2026