ਧੂਰੀ ਮੰਡੀ ਵਿੱਚ ਬਾਸਮਤੀ 4155 ਰੁਪਏ ਪ੍ਰਤੀ ਕੁਇੰਟਲ ਵਿਕੀ
ਧੂਰੀ, 19 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਅਨਾਜ ਮੰਡੀ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬਾਸਮਤੀ 4155 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ 3820 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਤੇ ਡਾਇਰੈਕਟਰ ਚੌਧਰੀ ਪਵਨ ਕੁਮਾਰ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ ਬਾਸਮਤੀ 1509 ਕਿਸਮ ਦੀ ਆਮਦ ਹੋ ਰਹੀ ਹੈ ਜਿਸ ਦਾ ਹੁਣ ਤੱਕ ਕਰੀਬ 4 ਹਜ਼ਾਰ ਕੁਇੰਟਲ ਗੱਟਾ ਦੀ ਖ਼ਰੀਦ ਹੋ ਚੁੱਕੀ ਹੈ।
ਅਜੀਤ ਡੈਸਕ
20-09-2026