17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰੋਟਰੀ ਕਲੱਬ ਨੇ ਰਾਸ਼ਟਰੀ ਇੰਜੀਨੀਅਰਜ਼ ਦਿਵਸ ਮਨਾਇਆ

ਅਹਿਮਦਗੜ੍ਹ, 16 ਸਤੰਬਰ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਰਾਸ਼ਟਰੀ ਇੰਜੀਨੀਅਰਜ਼ ਦਿਵਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਕਲੱਬ ਦੇ ਪੈਟਰਨ ਪ੍ਰੋ.

ਅਜੀਤ ਡੈਸਕ 17-09-2026
ਅਹਿਮਦਗੜ੍ਹ, 16 ਸਤੰਬਰ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਰਾਸ਼ਟਰੀ ਇੰਜੀਨੀਅਰਜ਼ ਦਿਵਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਕਲੱਬ ਦੇ ਪੈਟਰਨ ਪ੍ਰੋ. ਐਸ.ਪੀ. ਸੋਫਤ ਅਤੇ ਪ੍ਰਧਾਨ ਕਰਨ ਕਰੀਰ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਦੌਰਾਨ ਬਿਜਲੀ ਬੋਰਡ ਅਹਿਮਦਗੜ੍ਹ ਵਿਖੇ ਐਕਸੀਅਨ ਦੀ ਸੇਵਾ ਨਿਭਾਅ ਰਹੇ ਇੰਜ. ਅਮਨਦੀਪ ਸਿੰਘ ਖੰਗੂੜਾ ਤੋਂ ਇਲਾਵਾ ਇੰਜ. ਗਗਨਦੀਪ ਬਿੰਦਲ, ਇੰਜ. ਤਰੁਨਾ ਗਰਗ, ਇੰਜ ਦਲਵਿੰਦਰ ਸਿੰਘ, ਇੰਜ.ਕਮਲ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੂਗਲ ਵਿੱਚ ਸੇਵਾ ਨਿਭਾ ਰਹੀ ਅਹਿਮਦਗੜ੍ਹ ਦੀ ਪ੍ਰਤਿਭਾਸ਼ਾਲੀ ਬੇਟੀ ਸੋਫਟਵੇਅਰ ਇੰਜੀਨੀਅਰ ਕਾਜਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੈਟਰਨ ਪ੍ਰੋਫੈਸਰ ਐਸ.ਪੀ. ਸੋਫ਼ਤ ਨੇ ਕਿਹਾ ਕਿ ਇੰਜੀਨੀਅਰ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇੰਜੀਨੀਅਰ ਗਗਨਦੀਪ ਬਿੰਦਲ ਨੇ ਮਾਣ ਨਾਲ ਦੱਸਿਆ ਕਿ ਬੁਨਿਆਦੀ ਢਾਂਚੇ, ਉਦਯੋਗ, ਬਿਜਲੀ, ਤਕਨਾਲੋਜੀ ਅਤੇ ਆਧੁਨਿਕ ਵਿਕਾਸ ਦੇ ਹਰ ਖੇਤਰ ਵਿੱਚ ਇੰਜੀਨੀਅਰਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਪ੍ਰਿੰਸੀਪਲ ਬਿਪਨ ਸੇਠੀ ਅਤੇ ਸੈਕਟਰੀ ਅਸ਼ੋਕ ਵਰਮਾ ਨੇ ਕਿਹਾ ਕਿ ਇੰਜੀਨੀਅਰ ਸਿਰਫ਼ ਤਕਨੀਕੀ ਮਾਹਿਰ ਹੀ ਨਹੀਂ, ਸਗੋਂ ਦੇਸ਼ ਦੀ ਤਰੱਕੀ ਦੇ ਨਿਰਮਾਤਾ ਹਨ ਅਤੇ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਕਰਨ ਕਰੀਰ ਨੇ ਕਿਹਾ ਕਿ ਰਾਸ਼ਟਰੀ ਇੰਜੀਨੀਅਜ਼ ਦਿਵਸ ਉਨ੍ਹਾਂ ਮਿਹਨਤੀ ਅਤੇ ਕਾਬਲ ਇੰਜੀਨੀਅਰਾਂ ਨੂੰ ਸਨਮਾਨ ਦੇਣ ਦਾ ਮੌਕਾ ਹੈ, ਜੋ ਆਪਣੀ ਤਕਨੀਕੀ ਮੁਹਾਰਤ ਅਤੇ ਮਿਹਨਤ ਨਾਲ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ । ਕਲੱਬ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਇੰਜ. ਤਰੁਨਾ ਗਰਗ ਅਤੇ ਮੈਡਮ ਅੰਜਨਾ ਨੇ ਕਿਹਾ ਕਿ ਅਜਿਹੇ ਸਨਮਾਨ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਸੰਦੀਪ ਗਰਗ, ਮਹਾਂਵੀਰ ਗੋਇਲ, ਬਲਜਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ ਫਰਵਾਹਾ, ਇੰਜੀਨੀਅਰ ਅਵਤਾਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪਿਛਲੀ ਖ਼ਬਰ ਵਾਟਰ ਵਰਕਸ ’ਚ ਅਣਪਛਾਤੇ ਵਿਅਕਤੀਆਂ ਵਲੋਂ ਦਰੱਖਤਾਂ ਦੀ ਕਟਾਈ ਦੀ ਖੰਡੇਬਾਦ ਵਲੋਂ ਨਿੰਦਾ ਅਗਲੀ ਖ਼ਬਰ ਗਣੇਸ਼ ਉਤਸਵ ਸੰਬੰਧੀ ਵਿਸ਼ਾਲ ਕਲਸ਼ ਤੇ ਝੰਡਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।