ਸਾਬਕਾ ਸਰਪੰਚ ਚਰਨਜੀਤ ਸਿੰਘ ਖ਼ਾਲਸਾ ਨੂੰ ਸਦਮਾ, ਪਤਨੀ ਜਸਪਾਲ ਕੌਰ ਦਾ ਦਿਹਾਂਤ
ਅਮਰਗੜ੍ਹ, 16 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਮੰਡੀਕਰਨ ਬੋਰਡ ਦੇ ਸਾਬਕਾ ਸਕੱਤਰ ਅਤੇ ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਸਾਬਕਾ ਸਰਪੰਚ ਪਿੰਡ ਹੁਸੈਨਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ (67) ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਹੁਸੈਨਪੁਰਾ ਵਿਖੇ ਬੜੇ ਹੀ ਗਮਗੀਨ ਮਾਹੌਲ ’ਚ ਕੀਤਾ ਗਿਆ ।
ਅਮਰਗੜ੍ਹ, 16 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਮੰਡੀਕਰਨ ਬੋਰਡ ਦੇ ਸਾਬਕਾ ਸਕੱਤਰ ਅਤੇ ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਸਾਬਕਾ ਸਰਪੰਚ ਪਿੰਡ ਹੁਸੈਨਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ (67) ਅਚਾਨਕ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਹੁਸੈਨਪੁਰਾ ਵਿਖੇ ਬੜੇ ਹੀ ਗਮਗੀਨ ਮਾਹੌਲ ’ਚ ਕੀਤਾ ਗਿਆ । ਉਨ੍ਹਾਂ ਦੇ ਪੁੱਤਰ ਇਮਰਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ। ਇਸ ਦੁੱਖ ਦੀ ਘੜੀ ਵਿਚ ਅਕਾਲੀ ਦਲ (ਵਾਰਿਸ ਪੰਜਾਬ) ਪਾਰਟੀ ਦੇ ਹਲਕਾ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾਂ, ਐਸ.ਐਸ.ਪੀ. ਆਕਾਸ਼ਦੀਪ ਸਿੰਘ ਔਲਖ, ਉੱਘੇ ਸਿੱਖ ਪ੍ਰਚਾਰਕ ਢਾਡੀ ਬਲਿਹਾਰ ਸਿੰਘ ਢੀਂਡਸਾ, ਭਾਜਪਾ ਆ ਗੂ ਹੀਰਾ ਸਿੰਘ ਅਮਰਗੜ੍ਹ, ਜਗਦੇਵ ਸਿੰਘ ਜੱਗੀ ਚੌਂਦਾ, ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਂਦਾ, ਜਥੇਦਾਰ ਗੁਰਜੀਵਨ ਸਿੰਘ ਸਰੋਦ, ਕਰਨੈਲ ਸਿੰਘ ਨਾਰੀਕੇ, ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ, ਬਾਬਾ ਸੰਤੋਖ ਸਿੰਘ ਆੜ੍ਹਤੀਆ, ਜੁਝਾਰ ਸਿੰਘ ਬਾਗੜੀਆਂ, ਦਲਬਾਰਾ ਸਿੰਘ ਬਾਗੜੀਆਂ, ਅਮਰੀਕ ਸਿੰਘ ਖੇੜੀ ਸੋਢੀਆਂ, ਪਰਮਜੀਤ ਸਿੰਘ ਪੰਮਾ ਮਾਨਵੀ, ਸ਼ੇਰ ਸਿੰਘ ਬਾਠਾਂ, ਹਰਬੰਸ ਸਿੰਘ ਸਲਾਰ, ਸਰਪੰਚ ਕੁਲਜਿੰਦਰ ਸਿੰਘ ਮਾਂਗੇਵਾਲ, ਗੁਰਜੰਟ ਸਿੰਘ ਅਮਰਗੜ੍ਹ, ਰਣਜੀਤ ਸਿੰਘ, ਮਹਿੰਦਰ ਸਿੰਘ ਸਲਾਰ, ਪ੍ਰਿੰਸੀਪਲ ਸੁਖਦੇਵ ਸਿੰਘ, ਸੈਕਟਰੀ ਦਰਸ਼ਨ ਸਿੰਘ ਬਨਭੌਰਾ, ਸ਼ਾਮ ਸਿੰਘ ਲਾਡੇਵਾਲ, ਧੰਨਾ ਸਿੰਘ ਸਰਪੰਚ ਲਾਡੇਵਾਲ ਅਤੇ ਟਹਿਲ ਸਿੰਘ ਲਾਡੇਵਾਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ.ਜਸਪਾਲ ਕੌਰ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 20 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਹੁਸੈਨਪੁਰਾ ਨੇੜੇ ਪਿੰਡ ਚੌਂਦਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗੀ ।