ਪ੍ਰਿੰਸੀਪਲ ਰਿਫ਼ਤ ਵਹਾਬ ਨੈਸ਼ਨਲ ਐਕਸੀਲੈਂਸ ਐਵਾਰਡ-2026 ਨਾਲ ਸਨਮਾਨਿਤ
ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ ਥਿੰਦ)- ਪ੍ਰਿੰਸੀਪਲ ਸ੍ਰੀਮਤੀ ਰਿਫ਼ਤ ਵਹਾਬ ਨੂੰ ਵੱਕਾਰੀ ਨੈਸ਼ਨਲ ਐਕਸੀਲੈਂਸ ਅਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਦੇਸ਼ ਭਗਤ ਯੂਨੀਵਰਸਿਟੀ, ਪੰਜਾਬ (ਨੈਕ ਏ ਗਰੇਡ ਸੰਸਥਾ) ਅਤੇ ਆਲ ਇੰਡੀਆ ਪ੍ਰਿੰਸੀਪਲਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਦਿੱਤਾ ਗਿਆ।
ਅਜੀਤ ਡੈਸਕ
12-09-2026