12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਿਸਾਨਾਂ ਨੂੰ ਸੁੱਕੀ ਫ਼ਸਲ ਲਿਆਉਣ ਦਾ ਸੱਦਾ ਸੀਨੀਅਰ ਆਗੂ ਚੇਅਰਮੈਨ ਬਲਵੰਤ ਸਿੰਘ ਦੁੱਲਮਾਂ ਸੋਨੀਆ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਅੱਜ ਨਵੀਂ ਅਨਾਜ ਮੰਡੀ ਮਲੇਰਕੋਟਲਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਤੀਰਥ ਸਿੰਘ ਵੜੈਚ ਬੁਰਜ ਦੀ ਅਗਵਾਈ ਹੇਠ ਬਾਸਮਤੀ ਅਤੇ ਪਰਮਲ ਝੋਨੇ ਦੇ ਸੀਜ਼ਨ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆੜ੍ਹਤੀਆ ਭਾਈਚਾਰੇ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਮੰਡੀ ਵਿਚ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖਰੀਦ ਅਤੇ ਸੰਭਾਲ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

ਅਜੀਤ ਡੈਸਕ 12-09-2026
ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਅੱਜ ਨਵੀਂ ਅਨਾਜ ਮੰਡੀ ਮਲੇਰਕੋਟਲਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਤੀਰਥ ਸਿੰਘ ਵੜੈਚ ਬੁਰਜ ਦੀ ਅਗਵਾਈ ਹੇਠ ਬਾਸਮਤੀ ਅਤੇ ਪਰਮਲ ਝੋਨੇ ਦੇ ਸੀਜ਼ਨ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆੜ੍ਹਤੀਆ ਭਾਈਚਾਰੇ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਮੰਡੀ ਵਿਚ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖਰੀਦ ਅਤੇ ਸੰਭਾਲ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਆੜ੍ਹਤੀਆ ਭਾਈਚਾਰੇ ਵਲੋਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਮੰਡੀ ਵਿਚ ਆਪਣੀ ਸੁੱਕੀ ਹੋਈ ਫ਼ਸਲ ਹੀ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫ਼ਸਲ ਜਲਦੀ ਵੇਚੀ ਜਾ ਸਕੇ । ਇਸ ਮੌਕੇ ਤਰਲੋਕ ਸਿੰਘ ਰਾਏ ਸਰਪ੍ਰਸਤ, ਮੁਹੰਮਦ ਸਾਜਿਦ ਗੋਰਾ ਸਾਬਕਾ ਪ੍ਰਧਾਨ, ਵਿਕਾਸ ਜੈਨ ਸਾਬਕਾ ਪ੍ਰਧਾਨ, ਹਾਕਮ ਸਿੰਘ ਚੱਕ, ਕਰਮਜੀਤ ਸਿੰਘ ਭੂਦਨ, ਪ੍ਰਵੇਜ ਅਖਤਰ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਚੌਧਰੀ ਸ਼ਬੀਰ ਅਬਦਾਲੀ, ਬਲਦੇਵ ਸਿੰਘ ਸਰਪੰਚ ਦੁਲਮਾ, ਸ਼ਾਮ ਲਾਲ ਗਰਗ, ਪਰਮਜੀਤ ਸਿੰਘ ਭੂਦਨ, ਸੰਜੀਵ ਕੁਮਾਰ ਸ਼ੰਭੂ, ਅਬਦੁਲ ਸਤਾਰ ਬੰਟੀ, ਸਮਰ ਸ਼ਾਹੀ, ਵਿਸ਼ਾਲ ਜੈਨ, ਅਭੇ ਜੈਨ, ਬਰਜੇਸ਼ ਕੁਮਾਰ ਜੈਨ ਸੋਨੂ, ਪਰਮਿੰਦਰ ਸਿੰਘ ਸੋਨੀ ਉਪੋਕੀ, ਅਤੁਲ ਸਿੰਗਲਾ, ਨਸੀਮ ਅਹਿਮਦ ਕਾਜੀ, ਸੰਜੇ ਜਿੰਦਲ, ਅਸ਼ੀਸ਼ ਕੁਮਾਰ ਆਸ਼ੂ, ਕਰਮ ਚੰਦ, ਸਹਿਬਾਜ਼ ਖਾਨ, ਅਮਰਜੀਤ ਸਿੰਘ, ਕਮਲ ਜਿੰਦਲ, ਸਵਿੰਦਰ ਪਿੰਕੂ, ਗੁਰਪ੍ਰੀਤ ਸਿੰਘ ਸਰੌਦ, ਅਸ਼ਰਫ ਦੁੱਲਾ, ਨਛੱਤਰ ਸਿੰਘ ਭੂਦਨ, ਪ੍ਰੇਮ ਚੰਦ ਗਰਗ, ਬਲਦੇਵ ਸਿੰਘ, ਬਰਿੰਦਰ ਕੁਮਾਰ ਮਲੌਦ, ਫਰੀਦ ਟਰੇਡਰਜ਼, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਰਮਜ਼ਾਨ ਸਰਦਾਰਾ, ਪ੍ਰਦੀਪ ਸਿੰਘ ਸੋਹੀ, ਮੀਰ ਕੁਮਾਰ, ਰਾਕੇਸ਼ ਕੁਮਾਰ, ਟਿੰਕੂ ਸਿੰਗਲਾ, ਸੁਕਾਂਤ ਸਿੰਗਲਾ, ਹਸਨ ਮੁਹੰਮਦ, ਹਰਦੇਵ ਸਿੰਘ ਪਰੂਥੀ, ਸੁਮਿਤ ਜੈਨ, ਹਰਦੀਪ ਸਿੰਘ ਧਾਲੀਵਾਲ, ਪ੍ਰਿੰਸ ਸਿੰਗਲਾ, ਅਰਸ਼ ਅਰੋੜਾ, ਬਲਦੇਵ ਸਿੰਘ, ਸਤੀਸ਼ ਕੁਮਾਰ, ਰੁਲਦੂ ਰਾਮ ਤੋਂ ਇਲਾਵਾ ਮੀਟਿੰਗ ’ਚ ਵੱਡੀ ਗਿਣਤੀ ’ਚ ਆੜ੍ਹਤੀ ਸਾਹਿਬਾਨ ਮੌਜੂਦ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਮੋਰਚੇ ਤੋਂ ਪਿੰਡ ਪਹੁੰਚਣ ’ਤੇ ਕਿਸਾਨ ਆਗੂਆਂ ਦਾ ਪਿੰਡ ਵਾਸੀਆਂ ਵਲੋਂ ਸਵਾਗਤ ਅਗਲੀ ਖ਼ਬਰ ਜਸਪ੍ਰੀਤ ਕੌਰ ਅਤੇ ਗਗਨਦੀਪ ਕੌਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।