09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਪ੍ਰਚਾਰ ਸਿਖ਼ਰਾਂ ’ਤੇ ਪ੍ਰਧਾਨਗੀ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਾ ਹੋਵੇਗਾ ਮੁਕਾਬਲਾ

ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ 11 ਸਤੰਬਰ ਨੂੰ ਹੋ ਰਹੀ ਹੈ, ਲਈ ਚੋਣ ਪ੍ਰਚਾਰ ਹੁਣ ਪੂਰੀਆਂ ਸਿਖ਼ਰਾਂ ਉੱਤੇ ਪਹੁੰਚਿਆ ਹੋਇਆ ਹੈ। ਚੋਣ ਲੜ ਰਹੇ ਉਮੀਦਵਾਰ ਲਗਾਤਾਰ ਵਕੀਲਾਂ ਨਾਲ ਰਾਬਤਾ ਕਰ ਰਹੇ ਹਨ।

ਸੈਕਟਰੀ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਸੰਸਾਰ ਸਿੰਘ ਮਾਨ ਦਰਮਿਆਨ ਮੁਕਾਬਲਾ 09-09-2026
ਸੰਗਰੂਰ, 8 ਸਤੰਬਰ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ 11 ਸਤੰਬਰ ਨੂੰ ਹੋ ਰਹੀ ਹੈ, ਲਈ ਚੋਣ ਪ੍ਰਚਾਰ ਹੁਣ ਪੂਰੀਆਂ ਸਿਖ਼ਰਾਂ ਉੱਤੇ ਪਹੁੰਚਿਆ ਹੋਇਆ ਹੈ। ਚੋਣ ਲੜ ਰਹੇ ਉਮੀਦਵਾਰ ਲਗਾਤਾਰ ਵਕੀਲਾਂ ਨਾਲ ਰਾਬਤਾ ਕਰ ਰਹੇ ਹਨ। ਪ੍ਰਧਾਨਗੀ ਦੇ ਅਹੁਦੇ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ ਸਖਤ ਮੁਕਾਬਲਾ ਦੱਸਿਆ ਜਾ ਰਿਹਾ ਹੈ। ਸੈਕਟਰੀ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਸੰਸਾਰ ਸਿੰਘ ਮਾਨ ਦਾ ਆਹਮੋ ਸਾਹਮਣੇ ਮੁਕਾਬਲਾ ਹੈ। ਉਪ ਪ੍ਰਧਾਨ ਲਈ ਸਿਮ੍ਰਤਪਾਲ ਸਿੰਘ ਸੱਗੂ, ਦਵਿੰਦਰਪਾਲ ਸਿੰਘ ਤੂਰ, ਵਿੱਦਿਆ ਸਾਗਰ ਅਤੇ ਹਰਪ੍ਰੀਤ ਸਿੰਘ ਸ਼ੈਲੀ ਚੋਣ ਮੈਦਾਨ ਵਿੱਚ ਹਨ। ਉਪ ਪ੍ਰਧਾਨ (ਮਹਿਲਾ) ਲਈ ਪੂਜਾ ਸ਼ਰਮਾ ਅਤੇ ਅਮਨਦੀਪ ਕੌਰ ਸਿੰਮੀ ਦਰਮਿਆਨ ਮੁਕਾਬਲਾ ਹੋਣਾ ਹੈ। ਖ਼ਜ਼ਾਨਚੀ ਲਈ ਪਰਵਿੰਦਰ ਕੌਰ ਅਤੇ ਅਨੂ ਬਾਲਾ ਚੋਣ ਲੜ ਰਹੇ ਹਨ। ਜੁਆਇੰਟ ਸੈਕਟਰੀ ਅਤੇ ਲਾਇਬਰੇਰੀ ਇੰਚਾਰਜ ਲਈ ਚੋਣ ਨਿਰਵਿਰੋਧ ਹੋ ਚੁੱਕੀ ਹੈ। ਬਾਰ ਦੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣ ਇਸ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਪਿਛਲੀ ਖ਼ਬਰ ਪਿੰਡ ਨਾਈਵਾਲਾ ਅਤੇ ਕੈਰੇ ’ਚ ‘ਆਪ’ ਆਗੂਆਂ ਦਾ ਦਾਖਲਾ ਧਰਨਾਕਾਰੀਆਂ ਨੇ ਕੀਤਾ ਬੰਦ ‘ਆਪ’ ਆਗੂਆਂ ਦੀ ਸ਼ਹਿ ਉੱਪਰ ਨਿਯਮਾਂ ਨ... ਅਗਲੀ ਖ਼ਬਰ ਵਿਦਿਆਰਥਣ ਕਿਰਨਦੀਪ ਕੌਰ ਮਾਤਾ ਚਿੰਤਾ ਦੇਵੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।