03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੁਸ਼ਤੈਨੀ ਜ਼ਮੀਨ ’ਤੇ ‘ਨਹਿਰ ਦੀ ਲਕੀਰ’ ਨਹੀਂ ਖਿੱਚਣ ਦੇਵਾਂਗੇ - ਕਿਸਾਨ ਆਗੂ

ਮਾਲੇਰਕੋਟਲਾ, 2 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਚਿਰੋਕਣੇ ਸੰਘਰਸ਼ ਦੀ ਬਦੌਲਤ 54. 41 ਕਿਲੋਮੀਟਰ ਲੰਮੀ ਤੇ 100 ਫੁੱਟ ਚੌੜੀ ਮਿੰਨੀ ਨਹਿਰ ਦੇ ਨਿਰਮਾਣ ਦਾ ਮਾਮਲਾ ਹੁਣ ‘ਖਟਾਈ’ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ ।

ਅਜੀਤ ਡੈਸਕ 03-09-2026
ਮਾਲੇਰਕੋਟਲਾ, 2 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੀਤੇ ਜਾ ਰਹੇ ਚਿਰੋਕਣੇ ਸੰਘਰਸ਼ ਦੀ ਬਦੌਲਤ 54.41 ਕਿਲੋਮੀਟਰ ਲੰਮੀ ਤੇ 100 ਫੁੱਟ ਚੌੜੀ ਮਿੰਨੀ ਨਹਿਰ ਦੇ ਨਿਰਮਾਣ ਦਾ ਮਾਮਲਾ ਹੁਣ ‘ਖਟਾਈ’ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ । ਕਿਉਂਕਿ ਹੁਣ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਦੀ ਇਹ ਨਹਿਰ ਗੁਜਰਨੀ ਹੈ ਉਨ੍ਹਾਂ ਵੱਲੋਂ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਹੈ । ਕੋਟਲਾ ਬ੍ਰਾਂਚ ਨਹਿਰ ਦੇ ਲਾਡੇਵਾਲ ਹੈੱਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ’ਚੋਂ ਗੁਜ਼ਰਨ ਵਾਲੀ ਇਸ ਨਹਿਰ ਲਈ ਨਹਿਰੀ ਵਿਭਾਗ ਵੱਲੋਂ ਖੇਤਾਂ ’ਚ ਬੁਰਜੀਆਂ ਗੱਡਣ ਤੋਂ ਬਾਅਦ ਪਿੰਡ ਗੁਆਰਾ, ਬਿੰਜੋਕੀ, ਉਪੋਕੀ, ਸੰਗਾਲਾ, ਸੰਗਾਲੀ, ਸੱਦੋਪੁਰ, ਹਥਨ ਆਦਮਵਾਲ, ਮੁਬਾਰਕਪੁਰ ਚੂੰਘਾ, ਕਾਤਰੋਂ, ਬੜੀ, ਛੰਨਾ, ਘਨੌਰ, ਨਾਰੀਕੇ, ਫਰਵਾਹੀ, ਚਾਂਗਲੀ, ਘਨੋਰੀ, ਈਸਾਪੁਰ ਲੰਡਾ ਆਦਿ ਪਿੰਡਾਂ ਦੇ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਤਿੱਖਾ ਵਿਰੋਧ ਜਤਾਇਆ ਹੈ । ਕਿਸਾਨਾਂ ਨੇ ਆਖਿਆ ਕਿ ਨਹਿਰ ਕਾਰਨ ਮੁਸਤਰਕਾ ਖਾਤਿਆਂ ‘ਚ ਝਗੜੇ ਵਧਣਗੇ, ਅਵਾਰਾ ਪਸ਼ੂਆਂ ਤੇ ਨਸ਼ੇੜੀ ਅਨਸਰਾਂ ਦੀ ਆਮਦ ਕਾਰਨ ਖੇਤੀ ਸੁਰੱਖਿਆ ਖ਼ਤਰੇ ਵਿਚ ਪਵੇਗੀ । ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਮਹਿਕਮਾ ਜ਼ਮੀਨਾਂ ਦੇ ਬਹੁਤ ਨਿਗੂਣੇ ਭਾਅ ਦੇ ਰਿਹਾ ਹੈ ਤੇ ਬੋਰ-ਕੋਠਿਆਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਨਾਂ ਸਹਿਮਤੀ ਥੋਪਿਆ ਜਾ ਰਿਹਾ ਇਹ ਫ਼ਰਮਾਨ ਉਹ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਆਪਣੀ ਪੁਸ਼ਤੈਨੀ ਧਰਤੀ ਦੀ ਰੱਖਿਆ ਲਈ ਉਹ ਕਿਸੇ ਵੀ ਹੱਦ ਤੱਕ ਸੰਘਰਸ਼ ਕਰਨਗੇ ਤੇ ਨਹਿਰ ਦੀ ਲਕੀਰ ਨਹੀਂ ਖਿੱਚਣ ਦੇਵਾਂਗੇ । ਇਸ ਮੌਕੇ ਜਮੀਨਾਂ ਬਚਾਓ ਸੰਘਰਸ਼ ਕਮੇਟੀ ਦੇ ਆਗੂ ਨੰਬਰਦਾਰ ਬਲਵੀਰ ਸਿੰਘ ਆਦਮਵਾਲ ਪ੍ਰਧਾਨ ਨੰਬਰਦਾਰ ਯੂਨੀਅਨ, ਐਡਵੋਕੇਟ ਰਣਬੀਰ ਸਿੰਘ ਗੁਆਰਾ, ਗੁਰਜੀਤ ਸਿੰਘ ਮੁਬਾਰਕਪੁਰ ਚੂੰਘਾ ਪ੍ਰਧਾਨ ਪੇਂਡੂ ਇਕਾਈ ਕਿਸਾਨ ਯੂਨੀਅਨ ਉਗਰਾਹਾਂ, ਲਾਭ ਸਿੰਘ ਸਾਬਕਾ ਪੰਚ ਪਿੰਡ ਗੁਆਰਾ, ਨਰਿੰਦਰ ਪਾਲ ਸਿੰਘ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਤਰਨਦੀਪ ਸਿੰਘ ਪਿੰਡ ਉਪੋਕੀ, ਹਰਪ੍ਰੀਤ ਸਿੰਘ ਸੱਦੋਪੁਰ, ਗੁਰਮੇਲ ਸਿੰਘ ਘਨੋਰੀ ਕਲਾਂ, ਨਰਿੰਦਰ ਸਿੰਘ, ਜਾਫਰ ਖਾਂ, ਹਰਵਿੰਦਰ ਸਿੰਘ ਘਨੌਰੀ ਕਲਾ, ਮਨਦੀਪ ਸਿੰਘ ਕਾਤਰੋਂ, ਸ਼ੇਰ ਜੰਗ ਸਿੰਘ ਰਾਮ ਨਗਰ ਛੰਨਾ, ਤਰਸੇਮ ਸਿੰਘ ਪਿੰਡ ਸੰਗਾਲਾ, ਹਰਨੇਕ ਸਿੰਘ ਉੱਪੋਕੀ, ਇਕਬਾਲ ਖਾਂ ਉੱਪੋਂਕੀ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਰਣਜੋਧ ਸਿੰਘ ਗੁਆਰਾ, ਸੁਖਪਾਲ ਸਿੰਘ ਫਰਵਾਹੀ, ਅੱਲਾਦੱਤਾ ਫਰਵਾਹੀ, ਨਿਰਮਲ ਸਿੰਘ ਕਾਤਰੋਂ ਸਣੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ ।
ਪਿਛਲੀ ਖ਼ਬਰ ਕੇ.ਸੀ.ਟੀ. ਕਾਲਜ ਵਿਖੇ ਪਹਿਲਵਾਨ ਗੋਲੂ ਚੀਮਾ ਅਤੇ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਦਾ ਸਨਮਾਨ ਅਗਲੀ ਖ਼ਬਰ ਲੋਕ ਮਿਲਣੀ ਸਮਾਰੋਹ ’ਚ ਵਿਧਾਇਕ ਅਮਰਗੜ੍ਹ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।