27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਗਰਵਾਲ ਸਭਾ ਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਹੋਈ ਸਾਂਝੀ ਮੀਟਿੰਗ ਵਿੱਤ ਮੰਤਰੀ ਨਾਲ ਰਹੀ ਬੇਸਿੱਟਾ ਮੀਟਿੰਗ ਉਪਰੰਤ ਬੇਰੁਜ਼ਗਾਰ ਤਿੱਖੇ ਸੰਘਰਸ਼ ਲਈ ਹੋਏ ਮੁੜ ਕਾਇਮ

ਸੁਨਾਮ ਊਧਮ ਸਿੰਘ ਵਾਲਾ, 26 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅਗਰਵਾਲ ਸਭਾ ਸੁਨਾਮ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਇਕ ਸਾਂਝੀ ਮੀਟਿੰਗ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਅਤੇ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਾਬੂ ਆਨੰਦ ਸਰੂਪ ਜਿੰਦਲ ਚੈਰੀਟੇਬਲ ਟਰੱਸਟ ਦੇ ਉੱਘੇ ਸਮਾਜ ਸੇਵਕ ਬਾਬੂ ਆਨੰਦ ਸਰੂਪ ਅਤੇ ਭਾਜਪਾ ਆਗੂ ਵਿਨੋਦ ਗੁਪਤਾ ਦੀ ਯਾਦ ਵਿਚ 20 ਸਤੰਬਰ ਨੂੰ ਸਥਾਨਕ ਸਿ਼ਵ ਨਿਕੇਤਨ ਧਰਮਸਾ਼ਲਾ ਵਿਖੇ ਲਗਾਏ ਜਾ ਰਹੇ ਮੈਗਾ ਮੈਡੀਕਲ ਕੈਂਪ ਜਾਂਚ ਦੀਆਂ ਤਿਆਰੀਆਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 27-08-2026
ਸੁਨਾਮ ਊਧਮ ਸਿੰਘ ਵਾਲਾ, 26 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅਗਰਵਾਲ ਸਭਾ ਸੁਨਾਮ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਇਕ ਸਾਂਝੀ ਮੀਟਿੰਗ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਅਤੇ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਾਬੂ ਆਨੰਦ ਸਰੂਪ ਜਿੰਦਲ ਚੈਰੀਟੇਬਲ ਟਰੱਸਟ ਦੇ ਉੱਘੇ ਸਮਾਜ ਸੇਵਕ ਬਾਬੂ ਆਨੰਦ ਸਰੂਪ ਅਤੇ ਭਾਜਪਾ ਆਗੂ ਵਿਨੋਦ ਗੁਪਤਾ ਦੀ ਯਾਦ ਵਿਚ 20 ਸਤੰਬਰ ਨੂੰ ਸਥਾਨਕ ਸਿ਼ਵ ਨਿਕੇਤਨ ਧਰਮਸਾ਼ਲਾ ਵਿਖੇ ਲਗਾਏ ਜਾ ਰਹੇ ਮੈਗਾ ਮੈਡੀਕਲ ਕੈਂਪ ਜਾਂਚ ਦੀਆਂ ਤਿਆਰੀਆਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ। ਕੈਂਪ ਦੀ ਸਫਲਤਾ ਕਰਨ ਲਈ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਤੇ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਮੌਜੂਦ ਮੈਂਬਰਾਂ ਵਲੋਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਸਝਾਓ ਦਿੱਤੇ। ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਕਿਹਾ ਕਿ ਕੈਂਪ ਵਿੱਚ ਹਾਰਟ ਸਪੈਸ਼ਲਿਸਟ, ਛਾਤੀ ਰੋਗਾਂ ਦੇ ਮਾਹਰ ਡਾਕਟਰਾਂ ਤੋਂ ਇਲਾਵਾ ਰੀੜ ਦੀ ਹੱਡੀ ਦੇ ਮਾਹਰ ਡਾਕਟਰਾਂ ਸਮੇਤ ਕਈ ਹੋਰ ਗੰਭੀਰ ਬਿਮਾਰੀਆਂ ਦੇ ਡਾਕਟਰ ਮਰੀਜਾਂ ਦੀ ਜਾਂਚ ਕਰਨ ਉਪਰੰਤ ਲੋੜੀਂਦੀ ਸਲਾਹ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਰਾਕੇਸ਼ ਜਿੰਦਲ,ਰਾਕੇਸ਼ ਗਰਗ, ਗੋਪਾਲ ਸ਼ਰਮਾ, ਸਿ਼ਵ ਜਿੰਦਲ, ਤਨੁਜ ਜਿੰਦਲ, ਰਾਜੇਸ਼ ਗਰਗ ਅਤੇ ਪ੍ਰਿੰਸੀਪਲ ਦਿਨੇਸ਼ ਗੁਪਤਾ ਤੇ ਅਧਾਰਿਤ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੋਕੇ ਗੋਪਾਲ ਸ਼ਰਮਾ, ਸਿਵ ਜਿੰਦਲ, ਰਾਮ ਲਾਲ ਰਾਮਾ ਆਲਮਪੁਰੀਆ, ਬਲਵਿੰਦਰ ਬਾਂਸਲ, ਭੂਸ਼ਨ ਕਾਂਸਲ, ਕ੍ਰਿਸ਼ਨ ਸੰਦੋਹਾ, ਡਾ. ਸੱਤਪਾਲ ਗਰਗ, ਡਾ. ਪਵਨ ਧਰਮਗੜ੍ਹ, ਨਰੇਸ਼ ਸਿੰਗਲਾ, ਸੰਜੀਵ ਜਿੰਦਲ, ਚੰਦਰ ਪ੍ਰਕਾਸ਼, ਹਕੂਮਤ ਰਾਏ ਜਿੰਦਲ, ਤਨੁਜ ਜਿੰਦਲ, ਪ੍ਰਿਸੀਪਲ ਦਿਨੇਸ਼ ਗੁਪਤਾ, ਰਾਜਨ ਹੋਡਲਾ, ਪ੍ਰਿਸੀਪਲ ਅਮਿਤ ਡੋਗਰਾ, ਰਾਜਨ ਸਿੰਗਲਾ, ਸਾਹਿਲ ਬਾਂਸਲ ਐਡਵੋਕੇਟ, ਧੀਰਜ ਗੋਇਲ, ਰਾਜੇਸ਼ ਗਰਗ, ਯਸ਼ਪਾਲ ਸਿੰਗਲਾ, ਰਾਜਿੰਦਰ ਗੋਇਲ ਅਤੇ ਗਿਆਨ ਚੰਦ ਆਦਿ ਮੌਜੂਦ ਸਨ।
ਪਿਛਲੀ ਖ਼ਬਰ ‘ ਆਪ’ ਆਗੂ ਰਣਬੀਰ ਸਿੰਘ ਢੀਂਡਸਾ ਨੂੰ ਮਿਲੀ ਸਟੇਟ ਸਪੋਕਸਮੈਨ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਖੇਡ ਮੈਦਾਨ ਲੋਕਾਂ ਨੂੰ ਕੀਤਾ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।