21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੋਲਡਨ ਏਰਾ ਮਿਲੇਨੀਅਮ ਸਕੂਲ ਦੇ ਖਿਡਾਰੀਆਂ ਨੇ ਕੀਤੀ ਜਿੱਤ ਦਰਜ

ਸੰਦੌੜ, 20 ਅਗਸਤ (ਜਸਵੀਰ ਸਿੰਘ ਜੱਸੀ) - 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਪਿੰਡ ਭੂਦਨ ਜ਼ੋਨ ਵਿੱਚ ਪੈਂਦੇ ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬੁਧਰਾਵਾਂ ਵਿਖੇ ਕਰਵਾਈਆਂ ਗਈਆਂ । ਸ਼ੂਟਿੰਗ ਪਿਸਟਲ ਖੇਡ ਵਿੱਚੋਂ ਗੋਲਡਨ ਏਰਾ ਮਿਲੇਨੀਅਮ ਸਕੂਲ ਵਿਖੇ ਮਲੇਰਕੋਟਲਾ ਜਿਲ੍ਹੇ ਵਿੱਚ ਪੈਦੀਆਂ ਵੱਖ- ਵੱਖ ਜੋਨਾਂ ਦੇ ਖਿਡਾਰੀ ਪਹੁੰਚੇ ।

ਜਾਣਕਾਰੀ ਦਿੰਦੇ ਹੋਏ ਪੰਜਾਬ ਲਘੂ ਨਿਰਯਾਤ ਨਿਗਮ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ। ਤਸਵੀਰ : ਲਖਵੀਰ ਸਿੰਘ ਧਾਂਦਰਾ ਗੋਲਡਨ ਏਰਾ ਮਿਲੇਨੀਅਮ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਾਰਨ ਸਮੇਂ ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ ਅਤੇ ਹੋਰ। ਤਸਵੀਰ - ਜਸਵੀਰ ਸਿੰਘ ਜੱਸੀ 21-08-2026
ਸੰਦੌੜ, 20 ਅਗਸਤ (ਜਸਵੀਰ ਸਿੰਘ ਜੱਸੀ) - 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਪਿੰਡ ਭੂਦਨ ਜ਼ੋਨ ਵਿੱਚ ਪੈਂਦੇ ਗੋਲਡਨ ਏਰਾ ਮਿਲੇਨੀਅਮ ਸਕੂਲ ਸੁਲਤਾਨਪੁਰ ਬੁਧਰਾਵਾਂ ਵਿਖੇ ਕਰਵਾਈਆਂ ਗਈਆਂ । ਸ਼ੂਟਿੰਗ ਪਿਸਟਲ ਖੇਡ ਵਿੱਚੋਂ ਗੋਲਡਨ ਏਰਾ ਮਿਲੇਨੀਅਮ ਸਕੂਲ ਵਿਖੇ ਮਲੇਰਕੋਟਲਾ ਜਿਲ੍ਹੇ ਵਿੱਚ ਪੈਦੀਆਂ ਵੱਖ- ਵੱਖ ਜੋਨਾਂ ਦੇ ਖਿਡਾਰੀ ਪਹੁੰਚੇ । ਇਸ ਟੂਰਨਾਮੈਂਟ ਵਿੱਚ ਅੰਤਰ- 14 ਤੋਂ 19 ਲੜਕੇ, ਲੜਕੀਆਂ ਨੇ ਭਾਗ ਲਿਆ| ਟੂਰਨਾਮੈਂਟ ਵਿੱਚੋਂ ਗੋਲਡਨ ਏਰਾ ਮਿਲੇਨੀਅਮ ਸਕੂਲ ਦੇ ਖਿਡਾਰੀਆਂ ਨੇ ਜਿੱਤ ਦਰਜ ਕੀਤੀ । ਅੰਤਰ-14. ਵਿੱਚ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਹਾਜ਼ਿਲ ਕੀਤੀ। ਇਸੇ ਤਰ੍ਹਾਂ ਅੰਡਰ 14 ਲੜਕੇ ਤੀਸਰੀ, ਅੰਡਰ 17 ਲੜਕੀਆਂ ਨੇ ਦੂਜੀ ਅਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ । ਗੋਲਡਨ ਏਰਾ ਮਿਲੇਨੀਅਮ ਸਕੂਲ ਦੇ ਵਿੱਦਿਆਰਥੀਆਂ ਨੇ ਆਪਣੇ ਸਕੂਲ, ਜੋਨ ਭੂਦਨ ਅਤੇ ਜਿਲ੍ਹਾ ਮਲੇਰਕੋਟਲਾ ਦਾ ਨਾਂ ਰੋਸਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰਕੇ ਆਪਣਾ ਨਾਮ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਦਰਜ ਕੀਤਾ । ਖਿਡਾਰੀਆਂ ਦੀ ਇਸ ਪ੍ਰਾਪਤੀ ਤੋਂ ਖੁਸ ਹੋਕੇ ਗੋਲਡਨ ੲਏਰਾ ਸਕੂਲ ਦੇ ਚੇਅਰਮੈਨ .ਸ. ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ, ਮਨੇਜਮੈਂਟ ਕਮੇਟੀ ਪ੍ਰਧਾਨ ਹਰਮਨ ਸਿੰਘ ਸੰਧੂ, ਪ੍ਰਧਾਨ ਗੁਰਰੀਤ ਸਿੰਘ ਸਿੱਧੂ, ਸਕੂਲ ਦੇ ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੁਲਿਸ ਲਾਈਨ ਸਥਿਤ ਸਰਕਾਰੀ ਕੋਠੀ ਦੇ ਨਵੀਨੀਕਰਨ ਦਾ ਐੱਸ.ਐੱਸ.ਪੀ. ਡਾ. ਗਰੇਵਾਲ ਨੇ ਕੀਤਾ ਉਦਘਾਟਨ *ਐੱਸ.ਪੀ. ਵਿਰਕ, ਐੱਸ... ਅਗਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਜ਼ਿਲ੍ਹਾ ਇਕਾਈ ਇਸਤਰੀ ਅਕਾਲੀ ਦਲ ਵਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।