ਵੇਰਕਾ ਡੇਅਰੀ ਵਲੋਂ ਸਟੀਲ ਦੀਆਂ ਢੋਲੀਆਂ ਦੁੱਧ ਉਤਪਾਦਕਾਂ ਨੂੰ ਵੰਡੀਆਂ
ਸ਼ਹਿਣਾ, 9 ਨਵੰਬਰ (ਸੁਰੇਸ਼ ਗੋਗੀ)- ਸ਼ਹਿਣਾ ਵੇਰਕਾ ਡੇਅਰੀ ਵਲੋਂ ਸਕੱਤਰ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਵਿਚ ਦੁੱਧ ਉਤਪਾਦਕਾਂ ਨੂੰ ਸਟੀਲ ਦੀਆਂ 50 ਢੋਲੀਆਂ ਵੰਡੀਆਂ ਗਈਆਂ। ਇਸ ਸਮੇਂ ਸ੍ਰੀ ਵਿਜੇ ਕੁਮਾਰ ਸੈਂਟਰ ਇੰਚਾਰਜ ਵੇਰਕਾ ਸ਼ਹਿਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਦੁੱਧ ਉਤਪਾਦਕ ਪਲਾਸਟਿਕ ਦੀਆਂ ਕੇਨੀਆਂ ਜਾਂ ਹੋਰ ਧਾਤ ਦੇ ਬਰਤਨਾਂ ਵਿਚ ਦੁੱਧ ਡੇਅਰੀ ਵਿਚ ਪਾਉਣ ਲਈ ਲੈ ਕੇ ਆਉਂਦੇ ਸਨ ਜੋ ਕਿ ਹਾਨੀਕਾਰਕ ਹੈ ਕਿਉਂਕਿ ਪਲਾਸਟਿਕ ਦੇ ਭਾਂਡੇ ਵਿਚ ਦੁੱਧ ਵਰਗੀ ਅਣਮੁੱਲੀ ਦਾਤ ਦੀ ਕੁਆਲਿਟੀ ਵੀ ਘਟਦੀ ਹੈ ਅਤੇ ਪਲਾਸਟਿਕ ਕਾਰਨ ਹਾਨੀਕਾਰਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ।
ਅਜੀਤ ਡੈਸਕ
10-11-2026