ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਲਕਾ ਸੁਨਾਮ ਵਲੋਂ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ
ਅਮਰਗੜ੍ਹ, 20 ਅਗਸਤ (ਪਵਿੱਤਰ ਸਿੰਘ) - ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਲਕੇ ਦੇ ਪਿੰਡ- ਪਿੰਡ ਜਾ ਕੇ ਲੋਕ ਮਿਲਣੀਆਂ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਸ ਕੜੀ ਤਹਿਤ ਅੱਜ ਪਿੰਡ ਲਾਂਗੜੀਆਂ ਵਿਖੇ ਪਹੁੰਚ ਕੇ ਉਨ੍ਹਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ ਅਤੇ ਚੇਅਰਮੈਨ ਅਸਲਮ ਖਾਨ ਬਿੰਜੋਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰਿਆ ਹੈ।
ਪ
ਪਿੰਡ ਲਾਂਗੜੀਆਂ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ।
ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ। ਤਸਵੀਰ - ਧਾਲੀਵਾਲ
21-08-2026
ਅਮਰਗੜ੍ਹ, 20 ਅਗਸਤ (ਪਵਿੱਤਰ ਸਿੰਘ) - ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਲਕੇ ਦੇ ਪਿੰਡ- ਪਿੰਡ ਜਾ ਕੇ ਲੋਕ ਮਿਲਣੀਆਂ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਸ ਕੜੀ ਤਹਿਤ ਅੱਜ ਪਿੰਡ ਲਾਂਗੜੀਆਂ ਵਿਖੇ ਪਹੁੰਚ ਕੇ ਉਨ੍ਹਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ ਅਤੇ ਚੇਅਰਮੈਨ ਅਸਲਮ ਖਾਨ ਬਿੰਜੋਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰਿਆ ਹੈ। ਉਹਨਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਨੇਤਾ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਦੂਰਅੰਦੇਸ਼ੀ ਸੋਚ ਸਦਕਾ ਅੱਜ ਲੋਕਾਂ ਨੂੰ ਖੇਤਾਂ ਲਈ ਨਹਿਰੀ ਪਾਣੀ,ਮੁਹੱਲਾ ਕਲੀਨਿਕ, ਮੁਫਤ ਬਿਜਲੀ,ਦਸ ਲੱਖ ਤੱਕ ਸਿਹਤ ਬੀਮਾ, ਸਿੱਖਿਆ ਪ੍ਰਣਾਲੀ, ਸੜਕਾਂ ਦਾ ਨਵੀਨੀਕਰਨ ਅਤੇ ਪਿੰਡਾਂ ਅੰਦਰ ਖੇਡ ਦੇ ਮੈਦਾਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਗਏ ਹਨ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਤੁਹਾਡੇ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਮੈਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ ਅਤੇ ਬਗੈਰ ਕਿਸੇ ਲੋਭ ਲਾਲਚ ਅਤੇ ਵਿਤਕਰੇ ਦੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਅੱਜ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਲਈ ਯਤਨਸ਼ੀਲ ਹਾਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਿਸ਼ ਨੌਕਰੀਆਂ ਦਿੱਤੀਆਂ ਗਈਆਂ ਹਨ ਉੱਥੇ ਹਰ ਵਰਗ ਦੇ ਹਿਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆ ਹਨ। ਉਹਨਾਂ ਕਿਹਾ ਕਿ ਸਾਡੀਆਂ ਮਾਵਾਂ ਧੀਆਂ ਨੂੰ ਸਤਿਕਾਰ ਯੋਜਨਾ ਤਹਿਤ ਹਜ਼ਾਰ- ਹਜ਼ਾਰ 15-15 ਸੌ ਰੁਪਏ ਨਿਰਵਿਘਨ ਦਿੱਤੇ ਜਾ ਰਹੇ ਹਨ, ਜਿਸ ਨਾਲ ਚੋਣ ਮਨੋਰਥ ਪੱਤਰ ਦੀਆਂ ਲਗਭਗ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਮੁੜ ਤੋਂ ਸਰਕਾਰ ਬਣਾਉਣਗੇ। ਅੰਤ ਵਿੱਚ ਮਸੀਹ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਖਵੀਰ ਸਿੰਘ ਜੱਸੀ ਵੱਲੋਂ ਵਿਧਾਇਕ ਗੱਜਣ ਮਾਜਰਾ ਅਤੇ ਪਤਵੰਤੇ ਸੱਜਣਾਂ ਸਮੇਤ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਅਮਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਚਰਨਜੋਤ ਸਿੰਘ ਰੁਬਲ ਲਾਂਗੜੀਆਂ, ਪੀ.ਏ. ਰਾਜੀਵ ਕੁਮਾਰ, ਜਰਨੈਲ ਸਿੰਘ ਟਿਵਾਣਾ, ਤਰਨਜੀਤ ਸਿੰਘ ਬਿੱਟੂ, ਮਲਕੀਤ ਸਿੰਘ ਢੀਂਡਸਾ, ਤੀਰਥ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ,ਨਿਰਮਲ ਸਿੰਘ,ਸਤਿੰਦਰ ਸਿੰਘ,ਅਮਰੀਕ ਸਿੰਘ,ਕਮਲਪ੍ਰੀਤ ਸਿੰਘ, ਕੁਲਦੀਪ ਸਿੰਘ,ਗੁਰਦਿਆਲ ਸਿੰਘ, ਮਿਲਖਾ ਸਿੰਘ, ਗੁਰਿੰਦਰ ਸਿੰਘ ਜੱਸੀ,ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਬੀਬੀਆਂ ਅਤੇ ਪਤਵੰਤੇ ਹਾਜ਼ਰ ਸਨ।