19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਯੂਥ ਅਕਾਲੀ ਦਲ ਦੇ ਸਤਗੁਰ ਸਿੰਘ ਘੁਮਾਣ ਸੂਬਾ ਸੀਨੀਅਰ ਮੀਤ ਪ੍ਰਧਾਨ ਬਣੇ

ਦਿੜ੍ਹਬਾ ਮੰਡੀ, 18 ਅਗਸਤ (ਹਰਬੰਸ ਸਿੰਘ ਛਾਜਲੀ) - ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਤੱਗੁਰ ਸਿੰਘ ਘੁਮਾਣ ਸੂਬਾ ਸੀਨੀਅਰ ਮੀਤ ਬਣੇ। ਸ.

ਸੱਤਗੁਰ ਸਿੰਘ ਘੁਮਾਣ। 19-08-2026
ਦਿੜ੍ਹਬਾ ਮੰਡੀ, 18 ਅਗਸਤ (ਹਰਬੰਸ ਸਿੰਘ ਛਾਜਲੀ) - ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਤੱਗੁਰ ਸਿੰਘ ਘੁਮਾਣ ਸੂਬਾ ਸੀਨੀਅਰ ਮੀਤ ਬਣੇ। ਸ. ਘੁਮਾਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ, ਜਿਲਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਹਰਪਾਲ ਸਿੰਘ ਖਡਿਆਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਪਾਰਟੀ ਦੀ ਮਜ਼ਬੂਤੀ ਲਈ ਹਰ ਸਮੇਂ ਤੱਤਪਰ ਰਹਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਪਿੰਦਰ ਸਿੰਘ ਹਨੀ, ਪ੍ਰਧਾਨ ਵਿੱਕੀ ਖਨਾਲ, ਝੰਡਾ ਸਿੰਘ ਖੇਤਲਾ, ਪ੍ਰਧਾਨ ਸੁਭਾਸ਼ ਗੋਇਲ, ਲਖਵਿੰਦਰ ਸਿੰਘ ਕੜਿਆਲ, ਜੱਗਰ ਸਿੰਘ ਖਨਾਲ, ਸੰਮਤੀ ਮੈਂਬਰ ਸਤਨਾਮ ਸਿੰਘ ਘਨੌੜ ਰਾਜਪੂਤਾਂ, ਬਿਕਰਮ ਸਿੰਘ ਸਮੂਰਾਂ, ਮੋਤੀ ਸਿੰਘ ਸੂਲਰ ਘਰਾਟ, ਜਗਤਾਰ ਸਿੰਘ ਕੜਿਆਲ ਨੇ ਸੱਤਗੁਰ ਸਿੰਘ ਘੁਮਾਣ ਦੀ ਨਿਯੁਕਤੀ ਦਾ ਸਵਾਗਤ ਕੀਤਾ।
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਖੂਨਦਾਨ ਕੈਂਪ ਦੌਰਾਨ ਗੁਰਦੁਆਰਾ ਸਿੰਘ ਸਭਾ ਵਿਖੇ ਦੇਸ਼ ਭਗਤੀ ਦੇ ਗੀਤਾਂ ’ਤੇ ਹੋਇਆ ਨਾਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।