18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੰਜਾਬ ਦੇ ਲੋਕ ਮੁੜ ਆਪ ਦੀ ਸਰਕਾਰ ਬਣਾਉਣ ਲਈ ਬੇਤਾਬ - ਐਡਵੋਕੇਟ ਗੋਇਲ

ਸ਼ੇਰਪੁਰ,17 ਅਗਸਤ (ਦਰਸ਼ਨ ਸਿੰਘ ਖੇੜੀ) - ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਕੀਤੇ ਗਏ ਲੋਕ-ਪੱਖੀ ਫ਼ੈਸਲਿਆਂ ਅਤੇ ਵਿਕਾਸਮੁਖੀ ਉਪਰਾਲਿਆਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ,ਸਿਹਤ,ਬਿਜਲੀ,ਬੁਨਿਆਦੀ ਸਹੂਲਤਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਕਾਰਨ ਲੋਕਾਂ ਦਾ ਭਰੋਸਾ ਆਮ ਆਦਮੀ ਪਾਰਟੀ ਵਿਚ ਹੋਰ ਮਜ਼ਬੂਤ ਹੋਇਆ ਹੈ ਅਤੇ ਪੰਜਾਬ ਦੀ ਜਨਤਾ ਮੁੜ ਸੂਬੇ ਵਿਚ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ।

ਅਜੀਤ ਡੈਸਕ 18-08-2026
ਸ਼ੇਰਪੁਰ,17 ਅਗਸਤ (ਦਰਸ਼ਨ ਸਿੰਘ ਖੇੜੀ) - ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਕੀਤੇ ਗਏ ਲੋਕ-ਪੱਖੀ ਫ਼ੈਸਲਿਆਂ ਅਤੇ ਵਿਕਾਸਮੁਖੀ ਉਪਰਾਲਿਆਂ ਨੂੰ ਭਰਪੂਰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ,ਸਿਹਤ,ਬਿਜਲੀ,ਬੁਨਿਆਦੀ ਸਹੂਲਤਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਕਾਰਨ ਲੋਕਾਂ ਦਾ ਭਰੋਸਾ ਆਮ ਆਦਮੀ ਪਾਰਟੀ ਵਿਚ ਹੋਰ ਮਜ਼ਬੂਤ ਹੋਇਆ ਹੈ ਅਤੇ ਪੰਜਾਬ ਦੀ ਜਨਤਾ ਮੁੜ ਸੂਬੇ ਵਿਚ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਸ਼ੇਰਪੁਰ ਵਿਖੇ ਆਪਣੇ ਨਜਦੀਕੀ ਰਿਸਤੇਦਾਰ ਅਗਰਵਾਲ ਸਭਾ ਸ਼ੇਰਪੁਰ ਦੇ ਪ੍ਰਧਾਨ ਕੁਲਵੰਤ ਰਾਏ ਗਰਗ ਦੇ ਗ੍ਰਹਿ ਵਿਖੇ ਕੀਤਾ। ਕੈਬਨਿਟ ਮੰਤਰੀ ਬਰਿੰਦਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ ਰਾਜ ਸਰਪੰਚ ਵੱਲੋਂ ਆਪਣੀ ਰਿਹਾਇਸ਼ ਤੇ ਰੱਖੇ ਗਏ ਸਮਾਗਮ ਵਿੱਚ ਵੀ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਰਪੰਚ ਰਾਜਵਿੰਦਰ ਸਿੰਘ ਰਾਜ,ਅਗਰਵਾਲ ਸਭਾ ਦੇ ਪ੍ਰਧਾਨ ਕੁਲਵੰਤ ਰਾਏ ਗਰਗ,ਐਡਵੋਕੇਟ ਨਵਲਜੀਤ ਗਰਗ,ਅਨੀਸ਼ ਗਰਗ, ਪ੍ਰਧਾਨ ਨਛੱਤਰ ਸਿੰਘ ਆੜਤੀਆਂ ਖੇੜੀ,ਜਗਰੂਪ ਸਿੰਘ ਖੇੜੀ, ਪ੍ਰਧਾਨ ਚੇਤਨ ਰਿਸ਼ੀ ਭਗਵਾਨਪੁਰਾ, ਸਰਪੰਚ ਦਵਿੰਦਰ ਸਿੰਘ ਬਦੇਸ਼ਾ, ਹੰਸਾਂ ਗੰਡੇਵਾਲ, ਸੁਖਮਿੰਦਰ ਸਿੰਘ ਧਾਲੀਵਾਲ ਸ਼ੇਰਪੁਰ, ਬੀਬੀ ਸੁਖਵਿੰਦਰ ਕੌਰ ਸੰਮਤੀ ਮੈਂਬਰ ਸ਼ੇਰਪੁਰ , ਗੁਰਜੰਟ ਸਿੰਘ ਪ੍ਰਧਾਨ ਗੰਡੇਵਾਲ,ਰਾਮ ਕੁਮਾਰ ਗੋਇਲ,ਹਿੱਤ ਅਭਿਲਾਸੀ ਰੋਕੀ,ਅਸਵਨੀ ਕੁਮਾਰ ਕਾਲਾ , ਪ੍ਰਦੀਪ ਕੁਮਾਰ ਦੀਪਾ,ਰਾਕੇਸ ਬਿੱਟੂ,ਜੀਵਨ ਕੁਮਾਰ ਗੋਇਲ, ਪਵਨ ਕੁਮਾਰ ਪੰਮੀ, ਸੁਸੀਲ ਗੋਇਲ, ਉੱਘੇ ਕਾਰੋਬਾਰੀ ਚੇਤਨ ਗੋਇਲ, ਕਮਲਪ੍ਰੀਤ ਸਿੰਘ ਭੱਠਲ, ਹਰਦੀਪ ਸਿੰਘ ਚਹਿਲ, ਪਰਮਿੰਦਰ ਗੋਇਲ, ਲਲਿਤ ਗੋਇਲ , ਅਨਿਲ ਰੋਕੀ, ਮਧੂ ਗੋਇਲ, ਡਿੰਪੀ ਗੋਇਲ, ਨਿਸ਼ਾ ਗਰਗ,ਮਾਨਸ਼ੀ ਗਰਗ, ਮੰਜੂ ਗੋਇਲ, ਮਧੂ ਗੋਇਲ,ਪਾਇਲ ਗੋਇਲ,ਭਾਰਤੀ ਗੋਇਲ, ਰਿਤਿਕਾ ਗੋਇਲ ਆਦਿ ਆਗੂ ਮੌਜੂਦ ਸਨ ।
ਪਿਛਲੀ ਖ਼ਬਰ ਵਿਧਾਇਕ ਤੇ ਚੇਅਰਮੈਨ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।