14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੁਰੂ ਨਾਨਕ ਕੰਨਿਆ ਮਹਾਂਵਿਦਿਆਲਾ ਵਿਖੇ ਤੀਜ ਦਾ ਤਿਉਹਾਰ ਮਨਾਇਆ 5 ਕਿੱਲੋਮੀਟਰ ਦੌੜ ’ਚ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮਲੇਰਕੋਟਲਾ ਵੱਲੋਂ ਆਯੋਜਿਤ 5 ਕਿੱਲੋਮੀਟਰ ਰਨ ਰੇਸ ਵਿਚ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਮੁੱਚੀ ਭਾਗੀਦਾਰੀ ਕਾਲਜ ਦੀ ਪ੍ਰਿੰਸੀਪਲ-ਕਮ-ਡੀ.

ਨਮਨਪ੍ਰੀਤ ਸਿੰਘ ਪਿਤਾ - ਜਸਪ੍ਰੀਤ ਸਿੰਘ ਮੋਂਟੀ ਮਾਤਾ - ਰਮਨਦੀਪ ਕੌਰ ਵਾਸੀ ਧੂਰੀ (ਸੰਗਰੂਰ)। 14-08-2026
ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮਲੇਰਕੋਟਲਾ ਵੱਲੋਂ ਆਯੋਜਿਤ 5 ਕਿੱਲੋਮੀਟਰ ਰਨ ਰੇਸ ਵਿਚ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਮੁੱਚੀ ਭਾਗੀਦਾਰੀ ਕਾਲਜ ਦੀ ਪ੍ਰਿੰਸੀਪਲ-ਕਮ-ਡੀ.ਡੀ.ਓ. ਡਾ. ਅਨੀਲਾ ਸੁਲਤਾਨਾ ਦੀ ਯੋਗ ਅਗਵਾਈ ਅਤੇ ਪ੍ਰੇਰਣਾ ਹੇਠ ਹੋਈ। ਨੋਡਲ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਰੰਜਨਾ ਬਜਾਜ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਰਨ ਰੇਸ ਵਿਚ ਕੁੱਲ 25 ਲੜਕਿਆਂ ਅਤੇ 25 ਲੜਕੀਆਂ ਨੇ ਭਾਗ ਲਿਆ। ਸਰਕਾਰੀ ਕਾਲਜ ਮਲੇਰਕੋਟਲਾ ਵੱਲੋਂ 2 ਲੜਕੀਆਂ ਅਮਨਦੀਪ ਕੌਰ ਅਤੇ ਅਮਨਪ੍ਰੀਤ ਕੌਰ, ਅਤੇ 6 ਲੜਕੇ ਯੁਵਰਾਜ ਸਿੰਘ, ਅਰਸ਼ਨ, ਅਰਮਨਦੀਪ ਸਿੰਘ, ਗਗਨਪ੍ਰੀਤ ਸਿੰਘ, ਗੁਰਬਖ਼ਸ਼ਿਸ਼ ਸਿੰਘ ਅਤੇ ਹੇਯਾਨ ਨੇ ਹਿੱਸਾ ਲਿਆ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਹ ਦੋਵੇਂ ਵਿਦਿਆਰਥੀ ਸਟੇਟ ਲੇਵਲ ਦੇ ਹੋਣ ਵਾਲੇ ਰਨ ਰੇਸ ਦੇ ਮੁਕਾਬਲੇ ਲਈ ਵੀ ਚੁਣੇ ਗਏ ਹਨ। ਕਾਲਜ ਲਈ ਮਾਣ ਵਾਲੀ ਗੱਲ ਰਹੀ ਕਿ ਹੇਯਾਨ ਨੇ ਪਹਿਲਾ ਸਥਾਨ ਅਤੇ ਅਰਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ, ਨੋਡਲ ਅਫ਼ਸਰ ਪ੍ਰੋ. ਰੰਜਨਾ ਬਜਾਜ ਅਤੇ ਸਮੂਹ ਸਟਾਫ਼ ਵੱਲੋਂ ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈ ਦਿੱਤੀ ਗਈ।ਇਸ ਮੌਕੇ ਫਿਜ਼ੀਕਲ ਵਿਭਾਗ ਦੇ ਪ੍ਰੋ. ਇਕਰਾਮ, ਪ੍ਰੋ. ਸ਼ਾਹਿਦ ਨੇ ਵਿਦਿਆਰਥੀਆਂ ਨੂੰ ਤਿਆਰੀ ਅਤੇ ਭਾਗੀਦਾਰੀ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਕਾਲਜ ਕੌਂਸਲ ਕਮੇਟੀ, ਮੈਡਮ ਵਰਿੰਦਰ ਕੌਰ ਅਤੇ ਰੈੱਡ ਰਿਬਨ ਕਲੱਬ ਕਮੇਟੀ ਮੈਂਬਰ ਮੈਡਮ ਵਿਸ਼ਾਖਾ ਦੇ ਵਿਸ਼ੇਸ਼ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਨਿਯੁਕਤ ਕੀਤੇ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਸਮਾਜਿਕ ਤੇ ਵਿਗਿਆਨਕ ਰੌਸ਼ਨੀ ਫ਼ੈਲਾਉਣ ਦਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।