10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ - ਅਮਨ ਅਰੋੜਾ ਜਤਿੰਦਰ ਮੰਨਵੀ ਸਰਬਸੰਮਤੀ ਨਾਲ ਜਰਨਲਿਸਟ ਕਲੱਬ ਦੇ ਪ੍ਰਧਾਨ ਬਣੇ

ਅਮਰਗੜ੍ਹ, 9 ਅਗਸਤ (ਅਜੀਤ ਬਿਊਰੋ) - ਜਰਨਲਿਸਟ ਕਲੱਬ ਅਮਰਗੜ੍ਹ ਦੀ ਨਵੀਂ ਕਾਰਜਕਾਰਨੀ ਦੀ ਚੋਣ ਕਲੱਬ ਦਫ਼ਤਰ ਵਿਖੇ ਹੋਈ, ਜਿਸ ਦੌਰਾਨ ਸਮੂਹ ਮੈਂਬਰਾਂ ਨੇ ਏਕਤਾ ਅਤੇ ਆਪਸੀ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਮੰਨਵੀ ਨੂੰ ਕਲੱਬ ਦਾ ਪ੍ਰਧਾਨ ਚੁਣ ਲਿਆ। ਚੋਣ ਉਪਰੰਤ ਨਵੀਂ ਟੀਮ ਵਿਚ ਸੁਖਵਿੰਦਰ ਸਿੰਘ ਅਟਵਾਲ ਨੂੰ ਜਨਰਲ ਸਕੱਤਰ, ਡਾ.

ਅਜੀਤ ਡੈਸਕ 10-08-2026
ਅਮਰਗੜ੍ਹ, 9 ਅਗਸਤ (ਅਜੀਤ ਬਿਊਰੋ) - ਜਰਨਲਿਸਟ ਕਲੱਬ ਅਮਰਗੜ੍ਹ ਦੀ ਨਵੀਂ ਕਾਰਜਕਾਰਨੀ ਦੀ ਚੋਣ ਕਲੱਬ ਦਫ਼ਤਰ ਵਿਖੇ ਹੋਈ, ਜਿਸ ਦੌਰਾਨ ਸਮੂਹ ਮੈਂਬਰਾਂ ਨੇ ਏਕਤਾ ਅਤੇ ਆਪਸੀ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਮੰਨਵੀ ਨੂੰ ਕਲੱਬ ਦਾ ਪ੍ਰਧਾਨ ਚੁਣ ਲਿਆ। ਚੋਣ ਉਪਰੰਤ ਨਵੀਂ ਟੀਮ ਵਿਚ ਸੁਖਵਿੰਦਰ ਸਿੰਘ ਅਟਵਾਲ ਨੂੰ ਜਨਰਲ ਸਕੱਤਰ, ਡਾ. ਪਵਿੱਤਰ ਸਿੰਘ ਨੂੰ ਸਹਿ-ਜਨਰਲ ਸਕੱਤਰ, ਬਲਵਿੰਦਰ ਸਿੰਘ ਸ਼ੇਰਗਿੱਲ ਨੂੰ ਮੀਤ ਪ੍ਰਧਾਨ ਅਤੇ ਦੀਪਕ ਜੈਦਕਾ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਨਵਦੀਪ ਜੈਦਕਾ ਨੂੰ ਪ੍ਰੈੱਸ ਸਕੱਤਰ, ਮਨਜੀਤ ਸਿੰਘ ਸੋਹੀ ਨੂੰ ਦਫ਼ਤਰ ਇੰਚਾਰਜ ਅਤੇ ਰਣਵੀਰ ਰਾਣਾ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ।ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਣ ਤੇ ਜਤਿੰਦਰ ਮੰਨਵੀ ਨੇ ਕਲੱਬ ਦੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਤੇ ਜਤਾਏ ਭਰੋਸੇ ਨੂੰ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਕਾਇਮ ਰੱਖਿਆ ਜਾਵੇਗਾ ਤੇ ਕਲੱਬ ਦੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ ਤੇ ਜਰਨਲਿਸਟ ਕਲੱਬ ਅਮਰਗੜ੍ਹ ਵੱਲੋਂ ਨਿਰਪੱਖ ਅਤੇ ਬੇਬਾਕ ਪੱਤਰਕਾਰੀ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।ਡਾ. ਪਵਿੱਤਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕਰਦਿਆਂ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਨਵੀਂ ਟੀਮ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਅੱਗੇ ਲੈ ਕੇ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਅਟਵਾਲ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕਲੱਬ ਵੱਲੋਂ ਹਮੇਸ਼ਾ ਹੀ ਸਮਾਜ ਦੇ ਪੀੜਤ, ਦੱਬੇ-ਕੁਚਲੇ ਅਤੇ ਲੋੜਵੰਦ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਉਠਾਇਆ ਜਾਂਦਾ ਰਿਹਾ ਹੈ ਤੇ ਯਤਨ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹਿਣਗੇ।
ਪਿਛਲੀ ਖ਼ਬਰ ਭੁਪਿੰਦਰ ਸਿੰਘ ਘੁਮਾਣ (ਨਿੱਕਾ) ਬਣੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਗਲੀ ਖ਼ਬਰ ਪ੍ਰਧਾਨ ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਦੀ ਮਾਲੇਰਕੋਟਲਾ ਫੇਰੀ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਏ - ਕਮਲ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।