08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਦਿਆਰਥੀਆਂ ਤੇ ਕਿਸਾਨਾਂ ਨੇ ਡਾਇਰੈਕਟਰ ਸਲਾਈਟ ਦੇ ਦਫਤਰ ਅੱਗੇ ਦਿੱਤਾ ਧਰਨਾ

ਲੌਂਗੋਵਾਲ 7 ਅਗਸਤ (ਸ. ਸ.

ਡਾਇਰੈਕਟਰ ਸਲਾਈਟ ਦੇ ਮੁੱਖ ਦਫਤਰ ਅੱਗੇ ਧਰਨਾ ਦਿੰਦੇ ਹੋਏ ਸਲਾਈਟ ਦੇ ਵਿਦਿਆਰਥੀ ਅਤੇ ਵੱਖ ਵੱਖ ਜਥੇਬੰਦੀਆਂ ਕਿਸਾਨ। ਤਸਵੀਰ – ਖੰਨਾ ਪੀ.ਜੀ.ਆਈ. ਘਾਬਦਾ ਵਿਖੇ ਬੂਟੇ ਲਗਾਉਂਦੇ ਹੋਏ ਵਿਦਿਆਰਥੀ ਸਮੇਤ ਪੁਲਿਸ ਅਧਿਕਾਰੀ ਅਤੇ ਹੋਰ ਸਟਾਫ। ਤਸਵੀਰ -ਮੁਕੇਸ਼ ਕੁਮਾਰ 08-08-2026
ਲੌਂਗੋਵਾਲ 7 ਅਗਸਤ (ਸ.ਸ. ਖੰਨਾ, ਵਿਨੋਦ) - ਪਿਛਲੇ ਦਿਨੀ ਸਲਾਈਟ ਦੇ ਇੱਕ ਵਿਦਿਆਰਥੀ ਨਾਲ ਬਾਹਰੀ ਅਨਸਰਾਂ ਵੱਲੋਂ ਕੈਂਪਸ ਦੇ ਅੰਦਰ ਕੀਤੀ ਕੁੱਟਮਾਰ ਦੇ ਮਾਮਲੇ ਤੇ ਮੈਨੇਜਮੈਂਟ ਵੱਲੋਂ ਵਰਤੀ ਅਣਗਹਿਲੀ ਅਤੇ ਵਰਕਰਾਂ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਏਕਤਾ ਆਜ਼ਾਦ ਅਤੇ ਸਲਾਈਟ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਡਾਇਰੈਕਟਰ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਇਸ ਦੌਰਾਨ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਅਮਰ ਸਿੰਘ ਨੇ ਦੱਸਿਆ ਕਿ ਸਲਾਈਟ ਦੀ ਮੈਨੇਜਮੈਂਟ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਸੰਸਥਾ ਨੂੰ ਆਰ,ਐਸ,ਐਸ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਰਹੀ ਹੈ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈ ਰਿਹਾ ਹੈ। ਬੱਚਿਆਂ ਦੀ ਸੁਰੱਖਿਆ ਤੇ ਉਹਨਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਮੰਗ ਕੀਤੀ ਕਿ ਸਥਾਨਕ ਵਿਦਿਆਰਥੀ ਜਦੋਂ ਕਾਲਜ ਆਉਂਦੇ ਹਨ ਤਾਂ ਉਨਾਂ ਦੇ ਵਹੀਕਲ ਗੇਟ ਤੇ ਬਾਹਰ ਖੜੇ ਕਰਵਾ ਲਏ ਜਾਂਦੇ ਹਨ ਤੇ ਉਹਨਾਂ ਨੂੰ ਦੂਰ ਤੱਕ ਪੈਦਲ ਤੁਰ ਕੇ ਆਪਣੀਆਂ ਕਲਾਸਾਂ ਵਿੱਚ ਜਾਣਾ ਪੈਂਦਾ ਹੈ ਉਹਨਾਂ ਕਿਹਾ ਵਿਦਿਆਰਥੀਆਂ ਦੇ ਲਈ ਪਾਰਕਿੰਗ ਕਲਾਸਾਂ ਦੇ ਨੇੜੇ ਬਣਾਈ ਜਾਵੇ,ਮੈਨੇਜਮੈਂਟ ਵਲੋਂ ਵਿਦਿਆਰਥੀਆਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉਨਾਂ ਕਿਹਾ ਵਿਦਿਆਰਥੀਆਂ ਨੂੰ ਯੂਨੀਅਨ ਬਣਾਉਣ ਦਾ ਹੱਕ ਦਿੱਤਾ ਜਾਵੇ, ਕਾਲਜ ਵਿੱਚ ਕੰਮ ਕਰਦੇ ਆਊਟਸੋਰਸ ਮਾਲੀ,ਸਫਾਈ ਸੇਵਕਾਂ ਦੀ ਤਨਖਾਹ ਪੰਜਾਬ ਸਰਕਾਰ ਦੁਆਰਾ ਤੈਅ ਕੀਤੀ ਸਫਾਈ ਸੇਵਕਾਂ ਦੀ ਤਨਖਾਹ 20500 ਦੇ ਬਰਾਬਰ ਕੀਤੀ ਜਾਵੇ ਅਤੇ ਹਰ ਮਹੀਨੇ ਦੀ 7 ਤਰੀਕ ਤੱਕ ਤਨਖਾਹ ਦੇਣੀ ਯਕੀਨੀ ਬਣਾਈ ਜਾਵੇ। ਸਲਾਈਟ ਕੈਂਪਸ ਦੇ ਵਿੱਚ ਆਰ,ਐਸ,ਐਸ,ਦੀਆਂ ਗਤੀਵਿਧੀਆਂ ਤੇ ਮੁਕੰਮਲ ਪਬੰਦੀ ਲਗਾਈ ਜਾਵੇ ,ਇਲਾਕੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣ, ਰੁਜ਼ਗਾਰ ਦੇਣ ਲਈ ਇਲਾਕਾ ਨਿਵਾਸੀਆਂ ਨੂੰ ਪਹਿਲ ਦਿੱਤੀ ਜਾਵੇ,ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਹਰੇਕ ਸਾਲ 20 ਅਗਸਤ ਦੀ ਛੁੱਟੀ ਕੀਤੀ ਜਾਵੇ। ਉਪਰੋਕਤ ਮੰਗਾਂ ਸਬੰਧੀ ਡਾਇਰੈਕਟਰ ਸਲਾਈਟ ਮਣੀਕਾਂਤ ਪਾਸਵਾਨ ਅਤੇ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਯੂਨੀਅਨ ਦੇ ਆਗੂਆਂ ਅਤੇ ਵਿਦਿਆਰਥੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਲਈ ਪਾਰਕਿੰਗ ਅੱਜ ਤੋਂ ਹੀ ਚਾਲੂ ਕਰ ਦਿੱਤੀ ਗਈ ਹੈ ਸਟੂਡੈਂਟ ਕੌਂਸਲ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਬਾਕੀ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਲਾਗੂ ਕਰਨ ਤੋਂ ਮੈਨੇਜਮੈਂਟ ਭੱਜਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਇਸ ਮੌਕੇ ਮਨਜੋਤ ਸਿੰਘ ਦਿਲਜੀਤ ਸਿੰਘ,ਬਾਬਾ ਫਰੀਦ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ,ਬੀਕੇਯੂ ਡਕੌਂਦਾ ਦੇ ਆਗੂ ਭੋਲਾ ਸਿੰਘ,ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਸਤਵੰਤ ਸਿੰਘ ਦੁਲਟ, ਬਲਵਿੰਦਰ ਸਿੰਘ ਢੱਡਰੀਆਂ,ਸਤਵਿੰਦਰ ਸਿੰਘ ਬਹਾਦਰਪੁਰ,ਹਰਦੇਵ ਸਿੰਘ ਦੁਲਟ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਅਗਲੀ ਖ਼ਬਰ ਕਿਸਾਨ ਆਗੂ ’ਤੇ ਹਮਲੇ ਦੇ ਮਾਮਲੇ ’ਚ ਪੁਲਿਸ ਕਾਰਵਾਈ ਨਾ ਹੋਣ ਵਿਰੁੱਧ ਧਰਨੇ ਦੀਆਂ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।