05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ 121ਵਾਂ ਜਨਮ ਦਿਹਾੜਾ ਮਨਾਇਆ

ਅਹਿਮਦਗੜ੍ਹ, 4 ਅਗਸਤ (ਰਣਧੀਰ ਸਿੰਘ ਮਹੋਲੀ) - ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ 121ਵਾਂ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਰਮਸਰ ਰਾੜਾ ਸਾਹਿਬ ਤੋ ਪੁੱਜੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਨੇ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।

ਅਜੀਤ ਡੈਸਕ 05-08-2026
ਅਹਿਮਦਗੜ੍ਹ, 4 ਅਗਸਤ (ਰਣਧੀਰ ਸਿੰਘ ਮਹੋਲੀ) - ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ 121ਵਾਂ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਰਮਸਰ ਰਾੜਾ ਸਾਹਿਬ ਤੋ ਪੁੱਜੇ ਮੁੱਖ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਨੇ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਗ਼ਮ ਦੌਰਾਨ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਅਮਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ, ਸਮੂਹ ਸੰਗਤ ਨੂੰ ਗੁਰ ਉਪਦੇਸ਼ ਦਿੰਦੇ ਹੋਏ ਇਸ ਪਾਵਨ ਦਿਹਾੜੇ ਦੀ ਵਧਾਈ ਦਿੱਤੀ। ਮੁੱਖ ਪ੍ਰਬੰਧਕ ਜਥੇਦਾਰ ਜਗਵੰਤ ਸਿੰਘ ਜੱਗੀ ਦੀ ਅਗਵਾਈ ਵਿੱਚ ਪੁੱਜੇ ਮਹਾਂਪੁਰਸ਼ ਅਤੇ ਕੀਰਤਨੀ ਜਥੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਕਮੇਟੀ ਪ੍ਰਧਾਨ ਬਘੇਲ ਸਿੰਘ ਉੱਭੀ, ਸਲਾਹਾਕਾਰ ਕਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਅਮਰ ਸਿੰਘ ਸਰਾਉ, ਬਲਜੀਤ ਸਿੰਘ ਬਾਲੀ, ਹਰਦੀਪ ਸਿੰਘ, ਸਾਧੂ ਸਿੰਘ, ਪਰਮਜੀਤ ਸਿੰਘ ਜਵੰਦਾ, ਲੈਕਚਰਾਰ ਗੁਰਜੇਪਲ ਸਿੰਘ, ਕਮਲ ਸੰਧੂ, ਜਸਪ੍ਰੀਤ ਸਿੰਘ ਘਲੋਟੀ, ਚੇਅਰਮੈਨ ਗੁਰਪ੍ਰੀਤ ਸਿੰਘ ਕਾਲਾ, ਚੇਅਰਮੈਨ ਗੁਰਪ੍ਰੀਤ ਸਿੰਘ ਸੌਦ, ਜਸਵਿੰਦਰ ਸਿੰਘ ਜੱਸੀ, ਇੰਦਰਜੀਤ ਸਿੰਘ ਮਹੋਲੀ, ਰਵਿੰਦਰ ਸਿੰਘ ਬੱਲੋਵਾਲ, ਮਹਾ ਸਿੰਘ ਜਿਤਵਾਲ, ਬਲਬੀਰ ਸਿੰਘ, ਸਚਦੇਵ ਸਿੰਘ, ਰਣਧੀਰ ਸਿੰਘ ਹੂੰਝਣ, ਜਗਦੇਵ ਸਿੰਘ ਹੂੰਝਣ, ਟਹਿਲ ਸਿੰਘ ਦੁਲਮਾ, ਲੱਕੀ ਗਰਚਾ, ਹਰਜੀਤ ਸਿੰਘ ਬਈਏਵਾਲ, ਡਾ ਕੁਲਦੀਪ ਸਿੰਘ ਭੁੱਲਰ,ਕੁਲਦੀਪ ਸਿੰਘ ਦੀਪੀ, ਅਮਰੀਕ ਸਿੰਘ ਫਰਵਾਹਾ, ਕੁਲਦੀਪ ਸਿੰਘ ਗਰਚਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਦੀ ਵਿੱਤੀ ਮਦਦ ਲਈ 15 ਅਗਸਤ ਤੋਂ ਪਹਿਲਾਂ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਜ਼ਿਲ੍ਹੇ ਦੇ ਲਾਇਨਜ ਕਲੱਬਾਂ ਵਿਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।