28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੀ.ਆਈ.ਏ. ਸਟਾਫ਼ ਮਾਹੋਰਾਣਾ ਵਲੋਂ ਅੰਤਰ-ਜ਼ਿਲ੍ਹਾ ਸਨੈਚਿੰਗ ਗਰੋਹ ਦਾ ਪਰਦਾਫਾਸ਼, ਚਾਰ ਗ੍ਰਿਫ਼ਤਾਰ

ਮਲੇਰਕੋਟਲਾ, 27 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਸੀ. ਆਈ.

ਅਜੀਤ ਡੈਸਕ 28-10-2026
ਮਲੇਰਕੋਟਲਾ, 27 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਸੀ.ਆਈ.ਏ. ਸਟਾਫ਼ ਮਾਹੋਰਾਣਾ ਨੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਗਹਿਣੇ ਖੋਹਣ ਵਾਲੇ ਅੰਤਰ-ਜ਼ਿਲ੍ਹਾ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਐਸ.ਪੀ. (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮ ਨੇ ਇਹ ਕਾਰਵਾਈ ਕੀਤੀ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸਾਮੂ, ਮੁਕੱਦਰਾ ਕੁਮਾਰ, ਕਾਡਾ ਰਾਮ ਅਤੇ ਸੰਜੇ ਕੁਮਾਰ ਵਜੋਂ ਹੋਈ ਹੈ। ਦੋਸ਼ੀਆਂ ਨੇ ਮਲੇਰਕੋਟਲਾ, ਲੁਧਿਆਣਾ ਅਤੇ ਤਰਨਤਾਰਨ ਵਿਚ 8 ਵਾਰਦਾਤਾਂ ਕਬੂਲੀਆਂ ਹਨ। ਗਰੋਹ ਇਕੱਲੀਆਂ ਬਜ਼ੁਰਗ ਔਰਤਾਂ ਨੂੰ ਗੱਲਾਂ ਵਿਚ ਉਲਝਾ ਕੇ ਧੋਖੇ ਨਾਲ ਜਾਂ ਝਪਟ ਮਾਰ ਕੇ ਵਾਲੀਆਂ, ਟੌਪਸ ਅਤੇ ਮੁੰਦਰੀਆਂ ਖੋਹ ਕੇ ਫਰਾਰ ਹੋ ਜਾਂਦਾ ਸੀ। ਖੋਹਿਆ ਸੋਨਾ ਤਰਨਤਾਰਨ ਦੇ ਦੋ ਸੁਨਿਆਰੇ ਭਰਾਵਾਂ ਰਾਜਵਿੰਦਰ ਸਿੰਘ ਉਰਫ ਰਾਜਨ ਅਤੇ ਹਰਪ੍ਰੀਤ ਸਿੰਘ ਉਰਫ ਭੋਲੂ ਨੂੰ ਵੇਚਿਆ ਜਾਂਦਾ ਸੀ, ਜਿਨ੍ਹਾਂ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਹੈ। ਪੁਲਿਸ ਨੇ ਦੋ ਮੋਟਰਸਾਈਕਲ, ਸੋਨੇ ਦੀ ਅੰਗੂਠੀ, ਨੱਥੀ, ਵਾਲੀਆਂ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਐਸ.ਪੀ. ਭੁੱਲਰ ਨੇ ਕਿਹਾ ਕਿ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਪਿਛਲੀ ਖ਼ਬਰ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਅੰਤਰਰਾਜੀ ਦੌਰੇ ਮੌਕੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਵਿਸ਼ੇ ’ਤੇ ਚਰਚਾ ਅਗਲੀ ਖ਼ਬਰ ਨਾਅਰੇਬਾਜ਼ੀ ਕਰਦੇ ਕਿਸਾਨ ਆਗੂ। ਰਣਧੀਰ ਸਿੰਘ ਫੱਗੂਵਾਲਾ ਫਸਲ ਵੱਧ ਤੋਲਣ ਵਿਰੁੱਧ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।