ਜ਼ਿਲ੍ਹੇ ਦੇ ਲਾਇਨਜ ਕਲੱਬਾਂ ਵਿਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਰਾਇਲ ਦੇ ਪ੍ਰਧਾਨ ਭੂਪੇਸ਼ ਭਾਰਦਵਾਜ ਨੂੰ ਲਾਇਨਿਸਟਿਕ ਵਰ੍ਹਾ 2025–2026 ਲਈ ਡਿਸਟ੍ਰਿਕਟ 321-ਐੱਫ ਦੇ ਸਮੂਹ ਲਾਇਨਜ਼ ਕਲੱਬਾਂ ਵਿੱਚੋਂ “ਬੈਸਟ ਕਲੱਬ ਪ੍ਰੈਜ਼ੀਡੈਂਟ” ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭੂਪੇਸ਼ ਭਾਰਦਵਾਜ਼ ਦੀ ਅਗਵਾਈ ਹੇਠ ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕੀਤੇ।
ਅਜੀਤ ਡੈਸਕ
05-08-2026