ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਮੀਟਿੰਗ 8 ਨੂੰ
ਲੌਂਗੋਵਾਲ, 4 ਅਗਸਤ (ਵਿਨੋਦ, ਖੰਨਾ) - ਡਿਸਟ੍ਰਿਕਟ ਰਾਈਸ ਮਿਲਰਜ਼ ਐਸੋਸੀਏਸ਼ਨ ਸੰਗਰੂਰ ਅਤੇ ਮਾਲੇਰਕੋਟਲਾ ਦੀ ਜਨਰਲ ਹਾਊਸ ਮੀਟਿੰਗ 8 ਅਗਸਤ (ਸ਼ਨੀਵਾਰ) ਨੂੰ ਦੁਪਹਿਰ 3:00 ਵਜੇ ਚੈਫ਼ ਹੋਟਲ ਸੰਗਰੂਰ ਵਿਖੇ ਹੋਵੇਗੀ। ਰਾਈਸ ਐਸੋਸੀਏਸ਼ਨ ਸੁਨਾਮ ਦੇ ਚੇਅਰਮੈਨ ਗੁਰਜੰਟ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਡਿਸਟ੍ਰਿਕਟ ਰਾਈਸ ਮਿਲਰਜ਼ ਐਸੋਸੀਏਸ਼ਨ ਸੰਗਰੂਰ-ਮਾਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਸ਼ਿਰਕਤ ਕਰਨਗੇ।
ਅਜੀਤ ਡੈਸਕ
05-08-2026