ਵਿਧਾਇਕਾ ਭਰਾਜ ਨੇ ਸਰਹਿੰਦ ਚੋਅ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਵਿੱਚੋ ਦੀ ਲੰਘਦੇ ਸਰਹਿੰਦ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਇਹ ਮੁੱਦੇ ਨੂੰ ਉਠਾਉਂਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪਿੰਡ ਸੰਤੋਖਪੁਰਾ ਨੇੜਲੇ ਪੁਲ ਦੀ ਹਾਲਤ ਬਹੁਤ ਖਸਤਾ ਹੈ ਇਸ ਨੂੰ ਨਵੇਂ ਬਣਾਏ ਜਾਣ ਦੀ ਜਰੂਰਤ ਹੈ ਜਦ ਕਿ ਖੇੜੀ ਚੰਦਵਾਂ ਅਤੇ ਘਾਬਦਾਂ ਵਾਲੇ ਪੁਲਾਂ ਦੀ ਹਾਲਤ ਇਹ ਹੈ ਕਿ ਬਰਸਾਤਾਂ ਦੇ ਦੌਰਾਨ ਪਾਣੀ ਪੁਲਾਂ ਦੇ ਉਪਰ ਦੀ ਹੋ ਜਾਂਦਾ ਹੈ ਜਿਸ ਕਾਰਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਸੰਤੋਖ਼ਪੁਰਾ ਨੇੜਲਾ ਪੁੱਲ ਜਿੱਥੇ ਬਰਸਾਤਾਂ ਦੌਰਾਨ ਪਾਣੀ ਪੁਲ ਦੇ ਉੱਪਰ ਦੀ ਹੋ ਜਾਂਦਾ ਹੈ। ਤਸਵੀਰ: ਮੁਕੇਸ਼ ਕੁਮਾਰ
05-08-2026