ਨੈਸ਼ਨਲ ਕਰਾਟੇ ਮੁਕਾਬਲੇ ’ਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਨੇ ਜਿੱਤਿਆ ਸੋਨ ਤਗਮਾ
ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ)–ਨੈਸ਼ਨਲ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਅਕੈਡਮਿਕ ਵਰਲਡ ਸਕੂਲ, ਖੋਖਰ ਦੇ ਵਿਦਿਆਰਥੀ ਭਾਗਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਕੇਸਰੀ ਦੇਵੀ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ।
ਅਜੀਤ ਡੈਸਕ
04-08-2026