ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲੇ ਕਰਵਾਏ
ਡੀ.ਐੱਸ.ਪੀ. ਲਹਿਰਾਗਾਗਾ ਦੇ ਦਫ਼ਤਰ ਧਰਨਾ ਕੱਲ੍ਹ ਨੂੰ
ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਜ਼ਿਲ੍ਹਾ ਮੀਟਿੰਗ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਦੀਪ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲੰਘੀ 22 ਜੁਲਾਈ ਨੂੰ ਲਹਿਲ ਕਲਾਂ ਦੀਆਂ ਦੋ ਮਾਵਾਂ ਧੀਆਂ ਦੇ ਉੱਤੇ ਹਰਪਾਲ ਸਿੰਘ ਪੁੱਤਰ ਸ਼ਿਆਮ ਲਾਲ ਵਾਸੀ ਲਹਿਲ ਕਲਾਂ ਵਲੋਂ ਹਨੀ ਟ੍ਰੈਪ ਦਾ ਪਰਚਾ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਹਰਪਾਲ ਸਿੰਘ ਵਲੋਂ ਬਲੈਕਮੇਲ ਕਰਕੇ ਪੈਸੇ ਲੈਣ ਦਾ ਦੋਸ਼ ਵੀ ਲਾਇਆ ਹੈ।
ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਜ਼ਿਲ੍ਹਾ ਮੀਟਿੰਗ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਦੀਪ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲੰਘੀ 22 ਜੁਲਾਈ ਨੂੰ ਲਹਿਲ ਕਲਾਂ ਦੀਆਂ ਦੋ ਮਾਵਾਂ ਧੀਆਂ ਦੇ ਉੱਤੇ ਹਰਪਾਲ ਸਿੰਘ ਪੁੱਤਰ ਸ਼ਿਆਮ ਲਾਲ ਵਾਸੀ ਲਹਿਲ ਕਲਾਂ ਵਲੋਂ ਹਨੀ ਟ੍ਰੈਪ ਦਾ ਪਰਚਾ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਹਰਪਾਲ ਸਿੰਘ ਵਲੋਂ ਬਲੈਕਮੇਲ ਕਰਕੇ ਪੈਸੇ ਲੈਣ ਦਾ ਦੋਸ਼ ਵੀ ਲਾਇਆ ਹੈ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਵਿਚ ਪੈਸੇ ਦੇ ਲੈਣ ਦੇਣ ਨੂੰ ਮਸਲਾ ਪਿਛਲੇ ਡੇਢ -ਦੋ ਸਾਲਾਂ ਤੋਂ ਚੱਲ ਰਿਹਾ ਹੈ ਜਦੋ ਕੇ ਹਰਪਾਲ ਸਿੰਘ ਨੇ ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਵਾਸੀ ਲਹਿਲ ਕਲਾ ਨੂੰ ਪੈਸੇ ਦੇਣੇ ਹਨ ਅਤੇ ਹਰਪਾਲ ਸਿੰਘ ਇਹਨਾਂ ਤੇ ਗੰਦੀ ਨਜ਼ਰ ਰੱਖਦਾ ਸੀ ਜਿਸ ਵਜੋ ਉਹ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਮੈਸਜ਼ ਕਰਦਾ ਸੀ ਜਿਸ ਦੇ ਸਬੂਤ ਉਨ੍ਹਾਂ ਕੋਲ ਹਨ। ਪੁਲਿਸ ਵਲੋਂ 22 ਜੁਲਾਈ 26 ਨੂੰ ਸਵੇਰੇ 11:35 ਤੇ ਐਫ ਆਈ ਆਰ ਕੀਤੀ ਜਾਂਦੀ ਹੈ,12:30 ਤੇ ਮਾਂ ਧੀ ਨੂੰ ਗ੍ਰਿਫਤਾਰ ਕਰਕੇ 1 ਵਜੇ ਹੀ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਫਿਰ ਜਦੋਂ ਇਸ ਮਸਲੇ ਸਬੰਧੀ ਉਸੇ ਵੇਲੇ ਜਥੇਬੰਦੀ ਦੇ ਆਗੂਆਂ ਵਲੋਂ ਡੀ ਐਸ ਲਹਿਰਾਗਾਗਾ ਨਾਲ਼ ਗੱਲਬਾਤ ਕਰਨ ਉਨ੍ਹਾਂ ਦੇ ਦਫ਼ਤਰ ਗਏ ਤਾਂ ਡੀ.ਐਸ.ਪੀ. ਵਲੋਂ ਜਥੇਬੰਦੀ ਦੇ ਆਗੂਆਂ ਦਾ ਅਨਐਲਾਨਿਆ ਘਿਰਾਓ ਕੀਤਾ ਗਿਆ। ਇਹ ਬਹੁਤ ਹੀ ਨਿੰਦਣਯੋਗ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 5 ਅਗਸਤ ਨੂੰ ਡੀ.ਐਸ.ਪੀ ਦਫਤਰ ਲਹਿਰਾਗਾਗਾ ਘਿਰਾਓ ਕੀਤਾ ਜਾਵੇਗਾ।