04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਧਾਇਕ ਗੱਜਣਮਾਜਰਾ ਦੇ ਯਤਨਾਂ ਸਦਕਾ ਮੁੜ ਚਲਾਏ ਅਹਿਮਦਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਦੇ ਬੱਸ ਰੂਟ ਨੂੰ ਦੋ ਚੇਅਰਮੈਨਾਂ ਵਲੋਂ ਝੰਡੀ ਦਿੱਤੀ

ਅਹਿਮਦਗੜ੍ਹ, 3 ਅਗਸਤ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਪਿਛਲ਼ੇ ਲੰਬੇ ਸਮੇਂ ਤੋਂ ਅਹਿਮਦਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਜਾਣ ਵਾਲੇ ਪੀ ਆਰ ਟੀ ਸੀ ਦੇ ਬੰਦ ਪਏ ਬੱਸ ਰੂਟ ਨੂੰ ਹਲਕਾ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਪੀ ਆਰ ਟੀ ਸੀ ਦੇ ਚੇਅਰਮੈਨ ਅਜੇ ਜਨੇਜਾ ਵੱਲੋਂ ਇਕ ਵਾਰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਚੇਅਰਮੈਂਨ ਗੁਰਪ੍ਰੀਤ ਸਿੰਘ ਸੌਂਦ ਅਤੇ ਕੌਂਸਲਰ ਬਿੱਲੂ ਮਾਜਰੀ ਦਾ ਅਹਿਮ ਯੋਗਦਾਨ ਰਿਹਾ।

ਅਜੀਤ ਡੈਸਕ 04-08-2026
ਅਹਿਮਦਗੜ੍ਹ, 3 ਅਗਸਤ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਪਿਛਲ਼ੇ ਲੰਬੇ ਸਮੇਂ ਤੋਂ ਅਹਿਮਦਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਜਾਣ ਵਾਲੇ ਪੀ ਆਰ ਟੀ ਸੀ ਦੇ ਬੰਦ ਪਏ ਬੱਸ ਰੂਟ ਨੂੰ ਹਲਕਾ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਪੀ ਆਰ ਟੀ ਸੀ ਦੇ ਚੇਅਰਮੈਨ ਅਜੇ ਜਨੇਜਾ ਵੱਲੋਂ ਇਕ ਵਾਰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਚੇਅਰਮੈਂਨ ਗੁਰਪ੍ਰੀਤ ਸਿੰਘ ਸੌਂਦ ਅਤੇ ਕੌਂਸਲਰ ਬਿੱਲੂ ਮਾਜਰੀ ਦਾ ਅਹਿਮ ਯੋਗਦਾਨ ਰਿਹਾ। ਬੱਸ ਨੂੰ ਰਾਮਗੜੀਆ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ ਅਤੇ ਸੈਣ ਸਮਾਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਕਾਲਾ, ਕੌਂਸਲਰ ਬਿੱਲੂ ਮਾਜਰੀ, ਡਾ ਕੁਲਦੀਪ ਸਿੰਘ ਭੁੱਲਰ ਵੱਲੋਂ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਸ ਉਪਰਾਲੇ ਲਈ ਹਲਕਾ ਵਿਧਾਇਕ ਅਤੇ ਪੀ ਆਰ ਟੀ ਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਰੂਟ ਦੇ ਚਾਲੂ ਹੋਣ ਨਾਲ ਇਲਾਕਾ ਅਤੇ ਸ਼ਹਿਰ ਵਾਸੀਆਂ ਨੂੰ ਅਹਿਮਦਗੜ੍ਹ ਤੋਂ ਅੰਮ੍ਰਿਤਸਰ ਜਾਣ ਲਈ ਵੱਡੀ ਸਹੂਲਤ ਮਿਲੇਗੀ।ਡਰਾਈਵਰ ਸਵਰਨ ਸਿੰਘ ਨੇ ਦਸਿਆ ਕਿ ਇਹ ਬੱਸ ਅਹਿਮਦਗੜ੍ਹ ਬੱਸ ਸਟੈਂਡ ਤੋਂ 6 ਵਜੇ 20 ਮਿੰਟ ਤੇ ਰਵਾਨਾ ਹੋ ਕੇ ਵਾਇਆ ਲੁਧਿਆਣੇ, ਜਲੰਧਰ ਬਾਈਪਾਸ ਰਾਹੀਂ ਬਿਆਸ ਹੁੰਦੇ ਹੋਏ 10:45 ਤੇ ਸ੍ਰੀ ਅੰਮ੍ਰਿਤਸਰ ਪੁੱਜੇਗੀ ਅਤੇ 12:05 ਤੇ ਵਾਪਸੀ ਲਈ ਉਥੋਂ ਰਵਾਨਾ ਹੋਵੇਗੀ । ਇਸ ਮੌਕੇ ’ਤੇ ਡਰਾਈਵਰ ਸਵਰਨ ਸਿੰਘ, ਕਡੰਕਟਰ ਸੱਤਪਾਲ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਸੌਦ, ਚੇਅਰਮੈਨ ਗੁਰਪ੍ਰੀਤ ਸਿੰਘ ਕਾਲਾ, ਡਾਕਟਰ ਕੁਲਦੀਪ ਸਿੰਘ ਭੁੱਲਰ, ਕੌਂਸਲਰ ਬਿੱਲੂ ਮਾਜਰੀ, ਪ੍ਰਧਾਨ ਲੈਕਚਰਾਰ ਬਲਵਿੰਦਰ ਸਿੰਘ ਲਤਾਲਾ, ਲੈਕਚਰਾਰ ਗੁਰਜੇਪਾਲ ਸਿੰਘ, ਕੈਪਟਨ ਬੂਟਾ ਸਿੰਘ, ਜੈਪਾਲ ਸਿੰਘ ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਨੈਸ਼ਨਲ ਕਰਾਟੇ ਮੁਕਾਬਲੇ ’ਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਜੰਗ ਸਿੰਘ ਫੱਟੜ ਨੇ ਸਾਹਿਤਕਾਰਾਂ ਨੂੰ ਦੋਹਰਾ ਛੰਦ ਦੇ ਦੱਸੇ ਨੁਕਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।