ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਐੱਸ.ਐੱਸ.ਪੀ. ਸੰਗਰੂਰ ਡਾਕਟਰ ਰਵਜੋਤ ਕੌਰ ਗਰੇਵਾਲ ਵਲੋਂ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਪੁਲਿਸ ਲੋਕ ਮਿਲਣੀ ਕੀਤੀ ਗਈ। ਜਿਸ ਵਿਚ ਸ਼ਹਿਰ ਦੇ ਵਪਾਰੀ ਆਗੂ,ਨਗਰ ਕੌਂਸਲਰ,ਵੱਖ-ਵੱਖ ਐਸੋਸੀਏਸ਼ਨਾਂ ਦੇ ਆਹੁਦੇਦਾਰ,ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਸਮੇ ਐੱਸ ਐੱਸ ਪੀ ਡਾਕਟਰ ਰਵਜੋਤ ਕੌਰ ਗਰੇਵਾਲ ਵਲੋਂ ਪੁਲਿਸ ਕਾਰਗੁਜਾਰੀ ਸਾਂਝੀ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਸੁਝਾਅ ਵੀ ਲਏ ਗਏ। ਯੁੱਧ ਨਸ਼ਿਆਂ ਵਿਰੁੱਧ ਬੋਲਦਿਆਂ ਡਾ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਪੁਲਿਸ ਦੀ ਯੁੱਧ ਨਸਿਆਂ ਵਿਰੁੱਧ ਲੜਾਈ ਲਗਾਤਾਰ ਜਾਰੀ ਹੈ ਅਤੇ ਕਿਸੇ ਹੱਦ ਤੱਕ ਨਸ਼ਿਆਂ ਤੇ ਠੱਲ੍ਹ ਪਾਈ ਜਾ ਚੁੱਕੀ ਹੈ।ਉਨ੍ਹਾਂ ਸਾਇਬਰ ਕ੍ਰਾਇਮ ਤੋਂ ਸੁਚੇਤ ਰਹਿਣ ਦੀ ਲੋੜ ’ਤੇ ਵੀ ਜੋਰ ਦਿੱਤਾ।ਇਸ ਮੰਤਵ ਲਈ ਸੰਗਰੂਰ ਵਿਖੇ ਇਕ ਪੁਲਿਸ ਸਟੇਸ਼ਨ ਵੀ ਸਥਾਪਿਤ ਕੀਤਾ ਗਿਆ ਹੈ। ਜਿੱਥੇ ਕਿਸੇ ਸ਼ਿਕਾਇਤ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ ਪੀ ਦਵਿੰਦਰ ਅੱਤਰੀ, ਡੀ ਐੱਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਐਸ ਐਚ ਓ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਚੌਂਕੀ ਇੰਚਾਰਜ ਹਰਪ੍ਰੀਤ ਸਿੰਘ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਪ੍ਰਧਾਨ ਨਗਰ ਕੌਂਸਲ ਸੁਨਾਮ ਮਨਪ੍ਰੀਤ ਬਾਂਸਲ, ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ, ਵਪਾਰੀ ਆਗੂ ਰਾਜਨ ਸਿੰਗਲਾ,ਰਵੀ ਕਮਲ ਗੋਇਲ, ਸਾਹਿਬ ਸਿੰਘ, ਗੁਰਤੇਗ ਸਿੰਘ ਨਿੱਕਾ, ਕੌਂਸਲਰ ਮਾਹੀ ਮਹੰਤ, ਪ੍ਰਧਾਨ ਰਾਮ ਕੁਮਾਰ ਆਦਿ ਮੌਜੂਦ ਸਨ।