09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮੇਰਾ ਅਕਾਲੀ ਦਲ (ਬ) ਨਾਲ ਕੋਈ ਸੰਬੰਧ ਨਹੀਂ - ਸਰਬਜੀਤ ਮੰਗਵਾਲ

ਅਜੀਤ ਡੈਸਕ 17-07-2026
ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ) - ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਸਰਬਜੀਤ ਸਿੰਘ ਮੰਗਵਾਲ ਨੇ ਕਿਹਾ ਹੈ ਕਿ ਉਸ ਦਾ ਸ਼੍ਰੋਮਣੀ ਅਕਾਲੀ ਦਲ(ਬ) ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨ ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਖਾ ਨੇ ਉਸ ਨੂੰ ਆਪਸੀ ਸਹਿਚਾਰ ਦੇ ਨਾਤੇ ਆਪਣੇ ਘਰ ਬੁਲਾਇਆ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਅਰਵਿੰਦ ਖੰਨਾ ਵੀ ਪਹੁੰਚੇ ਹੋਏ ਸਨ ਉੱਥੇ ਹੋਰਨਾ ਵਿਅਕਤੀਆਂ ਦੇ ਨਾਲ ਨਾਲ ਉਸ ਦੇ ਵੀ ਸਿਰੋਪਾ ਪਾ ਦਿੱਤਾ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਨਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਿਲ ਹੋਏ ਹਨ ਨਾ ਹੀ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਕੋਈ ਸਬੰਧ ਹੈ।ਉਹ ਪਹਿਲਾਂ ਵਾਂਗ ਇੱਕ ਸਮਾਜ ਸੇਵੀ ਅਤੇ ਕਿਸਾਨ ਆਗੂ ਹੋਣ ਦੇ ਨਾਤੇ ਪਿੰਡ ਦੀ ਸੇਵਾ ਕਰਦੇ ਰਹਿਣਗੇ।
ਪਿਛਲੀ ਖ਼ਬਰ ਸਰਕਾਰ ਦੀ ਲਾਰੇਬਾਜੀ ਵਾਲੀ ਨੀਤੀ ਖ਼ਿਲਾਫ਼ ਕਮਿਊਨਿਟੀ ਹੈਲਥ ਅਫਸਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਬੋਰਡ ਫੀਸ ਲਈ ਗੁਰਦੁਆਰਾ ਕਮੇਟੀ ਵੱਲੋਂ 28,800 ਰੁਪਏ ਦੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।