10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੰਜਾਬੀ ਮਾਵਾਂ ਧੀਆਂ ਭਗਵੰਤ ਮਾਨ ਦੀ ਸਰਕਾਰ ਦੇ ਬਹਿਕਾਵੇ ਵਿਚ ਨਹੀਂ ਆਉਣਗੀਆਂ - ਹਮੀਦੀ

ਅਜੀਤ ਡੈਸਕ 16-07-2026
ਸ਼ੇਰਪੁਰ, 15 ਜੁਲਾਈ (ਦਰਸ਼ਨ ਸਿੰਘ ਖੇੜੀ)-ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਫ਼ਕੀਰਾਂ,ਭਗਤਾਂ, ਸ਼ਹੀਦਾਂ ਤੇ ਬਹਾਦਰ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ।ਇਹ ਜਰਖੇਜ਼ ਜ਼ਮੀਨ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ ਪਰੰਤੂ ਭਗਵੰਤ ਮਾਨ ਸਰਕਾਰ ਪੰਜਾਬੀ ਮਾਵਾਂ ਧੀਆਂ ਦੇ ਈਮਾਨ ਨੂੰ ਵੱਖ ਵੱਖ ਲਾਲਚ ਦੇ ਕੇ ਡੁਲਾਉਣਾ ਚਾਹੁੰਦੀ ਹੈ। ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਮਾਵਾਂ ਧੀਆਂ ਇਸ ਸਰਕਾਰ ਦੇ ਬਹਿਕਾਵੇ ਵਿਚ ਨਹੀਂ ਆਉਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਜਥੇਦਾਰ ਨਾਥ ਸਿੰਘ ਹਮੀਦੀ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਭਗਵੰਤ ਮਾਨ 3000/- ਤੇ 4500/-ਦੇਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਮਾਈ ਭਾਗੋ ਦੀਆਂ ਵਾਰਿਸ ਮਾਵਾਂ ਧੀਆਂ ਨੂੰ ਖ੍ਰੀਦਣਾ ਚਾਹੁੰਦਾ ਹੈ ਪਰੰਤੂ ਇਹ ਯਤਨ ਅਸਫਲ ਹੀ ਰਹਿਣਗੇ। ਜਥੇਦਾਰ ਹਮੀਦੀ ਨੇ ਕਿਹਾ ਕਿ ਯੂ ਟਰਨ ਮਾਰਨ ਵਾਲੀ ਸਰਕਾਰ ਆਪਣੇ ਚੋਣਾਂ ਸਮੇਂ ਦਿਤੇ ਲੋਕ ਲੁਭਾਊ ਐਲਾਨਾਂ ਤੇ ਖ਼ਰੀ ਨਹੀਂ ਉਤਰੀ। ਭਗਵੰਤ ਮਾਨ ਸਰਕਾਰ ਆਪਣੇ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਮਾਵਾਂ ਧੀਆਂ ਨੂੰ ਪੰਜਾਂ ਸਾਲਾਂ ਦਾ 60000/- ਅਤੇ 90000/- ਹਜ਼ਾਰ ਦੇਣ ਦਾ ਫੈਸਲਾ ਅਮਲ ਵਿਚ ਲਿਆਵੇ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਜਗਦੇਵ ਸਿੰਘ ਬਧੇਸਾ ਪ੍ਰਧਾਨ ਸਰਕਲ ਅਕਾਲੀ ਜਥਾ ਫਤਹਿਗੜ੍ਹ ਪੰਜਗਰਾਈਆਂ, ਜਸਵਿੰਦਰ ਸਿੰਘ ਦੀਦਾਰਗੜ੍ਹ ਪ੍ਰਧਾਨ ਸਰਕਲ ਅਕਾਲੀ ਜਥਾ ਸ਼ੇਰਪੁਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਲਾਈਨਸ ਕਲੱਬ ਵਲੋਂ “ਰਿਲੀਵ ਦ ਹੰਗਰ” ਪ੍ਰੋਜੈਕਟ ਅਧੀਨ ਹੋਮੀ ਭਾਬੇ ਕੈਂਸਰ ਹਸਪਤਾਲ ’ਚ ਕੀਤੀ ਗਈ ਸੇਵਾ ਅਗਲੀ ਖ਼ਬਰ ਦੇਸ਼ ਬਚਾਓ ਮੋਰਚੇ ਦੇ ਸੱਦੇ ਤੇ ਮੋਟਰਸਾਈਕਲ ਮਾਰਚ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।