11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਇੰਟਰਲਾਕ ਟਾਇਲਾਂ ਦਾ ਸਰਕਾਰੀ ਰੇਟ ਵਧਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 15-07-2026
ਸੰਗਰੂਰ, 14 ਜੁਲਾਈ (ਧੀਰਜ ਪਸ਼ੌਰੀਆ) - ਸੀਮੈਂਟ, ਬਜਰੀ, ਰੇਤਾ ਆਦਿ ਦੇ ਵਧੇ ਰੇਟ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਇੰਟਰਨੈਸ਼ਨਲ ਟਾਇਲ ਐਸੋਸੀਏਸ਼ਨ ਨੇ ਇੰਟਰਲਾਕ ਟਾਇਲਾਂ ਦੇ ਸਰਕਾਰੀ ਰੇਟ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇੰਟਰਲਾਕ ਟਾਇਲਾਂ ਬਣਾਉਣ ਲਈ ਵਰਤੇ ਜਾਂਦੇ ਮੈਟਰੀਅਲ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਮੁਨਾਸਬ ਰੇਟ ਨਾ ਮਿਲਣ ਕਾਰਨ ਇੰਟਰਨੈਸ਼ਨਲ ਟਾਇਲਾਂ ਬਣਾਉਣ ਵਾਲੀਆਂ ਫੈਕਟਰੀਆਂ ਲਗਾਤਾਰ ਬੰਦ ਹੋ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਟਾਇਲ ਦਾ ਰੇਟ ਪ੍ਰਤੀ ਟੈਲ 14 ਰੁਪਏ (60 ਅਐਮ ਅਐਮ) ਕੀਤਾ ਜਾਵੇ ਤਾਂ ਜੋ ਬੱਚੀਆਂ ਖੁਚੀਆਂ ਫੈਕਟਰੀਆਂ ਕੰਮ ਕਰਦੀਆਂ ਰਹਿ ਜਾਣ।
ਪਿਛਲੀ ਖ਼ਬਰ ਚੌੜਾ ਬਾਜ਼ਾਰ ਰੋਇਲ ਕਲੱਬ ਦਾ ਗਠਨ, ਰਵਿੰਦਰ ਪੁਰੀ ਬਣੇ ਸਰਪ੍ਰਸਤ ਅਗਲੀ ਖ਼ਬਰ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੰਮ ਛੋੜ ਹੜਤਾਲ ਸੱਤਵੇਂ ਦਿਨ ਵੀ ਰਹੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।